ਸੁਖਵਿੰਦਰ ਥਿੰਦ ਆਲਮਸ਼ਾਹ,ਫਾਜ਼ਿਲਕਾ : ਕੋਰੋਨਾ ਵਾਇਰਸ ਦੇ ਚਲਦੇ ਜਿੱਥੇ ਸਰਕਾਰਾਂ ਵੱਲੋਂ ਇਸ ਬਿਮਾਰੀ ਤੋਂ ਬੱਚਣ ਲਈ ਹਰ ਵਰਗ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਫਾਜ਼ਿਲਕਾ ਪੁਲਿਸ ਵੱਲੋਂ ਸ਼ਹਿਰ ਵਾਸੀਆਂ ਨੂੰ ਖੁੱਲ੍ਹ ਕੇ ਢਿੱਲ ਵੀ ਦਿੱਤੀ ਜਾ ਰਹੀ ਹੈ, ਜਿਸਦੇ ਚਲਦੇ ਫਾਜ਼ਿਲਕਾ ਵਾਸੀਆਂ ਵੱਲੋਂ ਸ਼ਹਿਰ ਅੰਦਰ ਕਰਫਿਊ ਦੌਰਾਨ ਕਰਫਿਊ ਦੀਆਂ ਖੁੱਲ੍ਹ ਕੇ ਧੱਜੀਆਂ ਉਡਾਈਆ ਗਈਆ। ਸ਼ਹਿਰ ਅੰਦਰ ਕੋਰੋਨਾ ਵਾਇਰਸ ਨੂੰ ਖੁੱਲ੍ਹ ਕੇ ਸੱਦਾ ਦਿੱਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਚਲਦੇ ਕਰਫਿਊ ਦੌਰਾਨ ਅੱਜ ਸ਼ਹਿਰ ਅੰਦਰ ਵੇਖਣ 'ਚ ਆਇਆ ਕਿ ਸਵੇਰੇ 10 ਵਜੇ ਤੋਂ ਹੀ ਲੋਕਾਂ ਨੇ ਆਪਣੀਆਂ ਦੁਕਾਨਾਂ ਖੋਲ੍ਹ ਲਈਆ ਜਿਸ ਕਰਕੇ ਦੁਕਾਨਾਂ ਉਪਰ ਲੋਕਾਂ ਦੀ ਭੀੜ ਸ਼ੁਰੂ ਗਈ ਤਾਂ ਹੋਲੀ-ਹੋਲੀ ਸ਼ਹਿਰ ਮੇਲੇ ਅੰਦਰ ਤਬਦੀਲ ਹੁੰਦਾ ਵਿਖਾਈ ਦੇ ਰਿਹਾ ਸੀ। ਵੇਖਣ 'ਚ ਆਇਆ ਕਿ ਦੁਕਾਨਦਾਰ ਵੀ ਬਿਨਾਂ ਮਾਸਕ ਤੇ ਦਸਤਾਨੀਆਂ ਤੋਂ ਬਗੈਰ ਲੋਕਾਂ ਨੂੰ ਬੜੇ ਧੜਲੇ ਨਾਲ ਸਮਾਨ ਵੇਚ ਰਹੇ ਸਨ ਤੇ ਲੋਕ ਬਿਨਾਂ ਮਾਸਕ ਤੇਦਸਤਾਨੀਆਂ ਤੋਂ ਸਮਾਨ ਦੀ ਖ਼ਰੀਦ ਕਰ ਰਹੇ ਸਨ ਉੱਥੇ ਹੀ ਫਾਜ਼ਿਲਕਾ ਪੁਲਿਸ ਮੁਲਾਜ਼ਮ ਵੀ ਬਿਨਾਂ ਡਰ ਤੋਂ ਉਨ੍ਹਾਂ ਦੁਕਾਨਦਾਰਾਂ ਕੋਲ ਚਾਹ ਦੀਆਂ ਚੁਸਕਿਆਂ ਲੈ ਰਹੇ ਸਨ।


ਕਰਫਿਊ ਦੇ ਦੌਰਾਨ ਕਿ ਹੈ ਫਾਜ਼ਿਲਕਾ ਪੁਲਿਸ ਪ੍ਰਸ਼ਾਸਨ ਦਾ ਰੌਲ

ਪਿਛਲੇ ਕਈ ਦਿਨਾਂ ਤੋਂ ਵੇਖਣ 'ਚ ਅਇਆ ਕਿ ਫਜ਼ਿਲਕਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸ਼ਹਿਰ ਅੰਦਰ ਬੜੀ ਢਿੱਲ ਦਿੱਤੀ ਜਾ ਰਹੀਂ ਹੈ ਤੇ ਪਹਿਲਾ ਨਾਲੋ ਸ਼ਹਿਰ ਅੰਦਰ ਪੁਲਿਸ ਮੁਲਾਜ਼ਮ ਵੀ ਬਹੁਤ ਘੱਟ ਮਾਤਰਾਂ 'ਚ ਵਿਖਾਈ ਦੇ ਰਹੇ ਹਨ। ਦੁਕਾਨਾਂ ਉਪਰ ਲੱਗੀ ਭੀੜ ਸਬੰਧੀ ਜਦੋਂ ਥਾਣਾ ਮੁੱਖੀ ਰਜਿੰਦਰ ਸ਼ਰਮਾ ਨੂੰ ਦੱਸਿਆ ਕਿ ਗਿਆ ਤਾਂ ਉਨ੍ਹਾਂ ਦੁਕਾਨਾਂ ਉਪਰ ਕੁਝ ਪੁਲਿਸ ਮੁਲਾਜ਼ਮ ਭੇਜੇ ਪਰ ਉਹ ਪੁਲਿਸ ਮੁਲਾਜ਼ਮ ਵੀ ਦੁਕਾਨਦਾਰਾਂ ਨਾਲ ਹਾਸਾ ਠੱਠਾ ਮਾਰ ਅੱਗੇ ਤੁਰ ਗਏ?

ਦੱਸ ਦੇਇਏ ਕਿ ਪੰਜਾਬ ਭਰ ਦੇ ਜ਼ਿਆਦਾਤਰ ਜ਼ਿਲ੍ਹਿਆਂ ਅੰਦਰ ਕੋਰੋਨਾ ਵਾਇਰਸ ਦੇ ਮਰੀਜ਼ ਪਾਏ ਜਾ ਰਹੇ ਹਨ ਉਥੇ ਹੀ ਫਾਜ਼ਿਲਕਾ ਜ਼ਿਲ੍ਹੇ ਅੰਦਰ ਹਾਲੇ ਤਕ ਕੋਈ ਵੀ ਕੋਰੋਨਾ ਪਾਜ਼ੇਟਿਵ ਨਹੀ ਪਾਇਆ ਗਿਆ, ਜੇ ਫਾਜ਼ਿਲਕਾ ਪ੍ਰਸ਼ਾਸਨ ਦਾ ਅਜਿਹਾ ਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀ ਜਦੋਂ ਫਾਜ਼ਿਲਕਾ ਦਾ ਨਾਮ ਵੀ ਕੋਰੋਨਾ ਵਾਇਰਸ ਦੀ ਲਿਸਟ ਅੰਦਰ ਜੁੜ ਜਾਵੇਗਾ ਤੇ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਫਾਜ਼ਿਲਕਾ ਪੁਲਿਸ ਪ੍ਰਸ਼ਾਸਨ ਜਾਂ ਫਿਰ ਦੁਕਾਨਦਾਰ?

Posted By: Sarabjeet Kaur