ਤੇਜਿੰਦਰਪਾਲ ਸਿੰਘ ਖ਼ਾਲਸਾ, ਫ਼ਾਜ਼ਿਲਕਾ : ਕਲੀਨ ਐਂਡ ਗ੍ਰੀਨ ਸੁਸਾਇਟੀ ਦੇ ਫ਼ਾਜ਼ਿਲਕਾ ਸ਼ਹਿਰ ਨੂੰ ਹਰਾ ਭਰਾ ਬਣਾਉਣ ਦੇ ਕੰਮ ਪ੍ਰਤੀ ਸਮਰਪਣ ਵੇਖਦੇ ਹੋਏ ਲੋਕ ਲਗਾਤਾਰ ਇਸ ਨਾਲ ਜੁੜ ਰਹੇ ਹਨ। ਨਵੇਂ ਬੂਟੇ ਲਾਉਣ ਦੀ ਮੁਹਿੰਮ ਤਹਿਤ ਕਲੱਬ ਰੋਡ ਤੇ ਇੰਜੀਨੀਅਰ ਵਿਨੋਦ ਗੁਪਤਾ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਮਰਬੀਰ ਸਿੰਘ ਸਿੱਧੂ,ਭਜਨ ਲਾਲ ਐਮ ਸੀ ਅਤੇ ਵਿਸ਼ਾਲ ਪੁਜਾਰਾ ਦੇ ਪਰਿਵਾਰਾਂ ਵੱਲੋਂ ਆਪਣੇ ਬਜ਼ੁਰਗਾਂ ਦੀ ਯਾਦ ਵਿਚ ਪੌਦੇ ਲਗਵਾਏ ਗਏ । ਸੁਸਾਇਟੀ ਦੇ ਪ੍ਰਧਾਨ ਸੰਜੀਵ ਸੇਤੀਆ ਨੇ ਦੱਸਿਆ ਕਿ ਸਾਡੀ ਸੋਸਾਇਟੀ ਵੱਲੋਂ ਅੰਡਰਬਿ੍ਜ ਤੋਂ ਸ਼ੁਰੂ ਹੋ ਕੇ ਸਿਵਲ ਲਾਈਨ ਤੇ ਕਲੱਬ ਰੋਡ ਤੇ ਵੀ ਪੌਦੇ ਲਗਾਏ ਗਏ ਹਨ। ਇਸ ਤੋ ਬਾਅਦ ਸਾਡੇ ਵੱਲੋਂ ਯੋਗ ਅਭਿਆਸ ਆਸ਼ਰਮ ਰੋਡ ਤੇ ਵੀ ਪੌਦੇ ਲਗਾਏ ਜਾਣਗੇ ਅਸੀਂ ਇਸ ਵਾਸਤੇ ਬੈਂਕ ਕਲੋਨੀ ਦੇ ਲੋਕਾਂ ਦੇ ਸਹਿਯੋਗ ਦੀ ਆਸ ਰੱਖਦੇ ਹਾ। ਸੁਸਾਇਟੀ ਦੇ ਸੰਸਥਾਪਕ ਨਰਿੰਦਰ ਮੈਣੀ ਨੇ ਦੱਸਿਆ ਅਸੀਂ ਸਰਕਾਰੀ ਸੈਕੰਡਰੀ ਸਕੂਲ ਲੜਕੇ ਫ਼ਾਜ਼ਲਿਕਾ ਤੋਂ ਸਫ਼ਾਈ ਅਭਿਆਨ ਵੀ ਸ਼ੁਰੂ ਕਰ ਚੁੱਕੇ ਹਾਂ ਸਾਡਾ ਮਕਸਦ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣਾ ਹੈ। ਉਪ ਪ੍ਰਧਾਨ ਪਰਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਪਹਿਲਾਂ ਲਗਾਏ ਪੌਦਿਆਂ ਦੀ ਹਰ ਪੱਖੋਂ ਸੰਭਾਲ ਕਰਾਂਗੇ ਸੋਸਾਇਟੀ ਦੇ ਸੈਕਟਰੀ ਨੇ ਕਿਹਾ ਲੋਕਾਂ ਦੁਆਰਾ ਇਸ ਕਾਰਜ ਵਿੱਚ ਦਿੱਤੇ ਜਾ ਰਹੇ ਸਹਿਯੋਗ ਕਰਕੇ ਸਾਡਾ ਮਨੋਬਲ ਬਹੁਤ ਵਧਿਆ ਹੈ।ਗੌਰਵ ਜੁਨੇਜਾ ਕੈਸ਼ੀਅਰ ਨੇ ਕਿਹਾ ਜਲਦ ਹੀ ਫ਼ਾਜ਼ਿਲਕਾ ਸ਼ਹਿਰ ਦੇ ਹਰੇਕ ਜਗ੍ਹਾ ਨੂੰ ਕੁਦਰਤੀ ਰੰਗਾਂ ਨਾਲ ਭਰ ਦਿੱਤਾ ਜਾਵੇਗਾ ਅਤੇ ਉਨਾਂ੍ਹ ਇਸ ਮੁਹਿੰਮ ਸਾਥ ਦੇਣ ਲਈ ਫ਼ਾਜ਼ਿਲਕਾ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਦੇ ਸਮੂਹ ਮੈਂਬਰ ਹਾਜ਼ਰ ਸਨ।