ਮੱਧੂਪ ਮੁੰਜਾਲ, ਜਲਾਲਾਬਾਦ : ਸਿਵਲ ਸਰਜਨ ਫਾਜ਼ਿਲਕਾ ਡਾ. ਸਤੀਸ਼ ਕੁਮਾਰ ਗੋਇਲ ਤੇ ਸਹਾਇਕ ਸਿਵਲ ਸਰਜਨ ਡਾ. ਬਬਿਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ , ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਨੀਤਾ ਕੰਬੋਜ , ਸਿਵਲ ਹਸਪਤਾਲ ਜਲਾਲਾਬਾਦ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਮਨਦੀਪ ਤੇ ਪੀਐੱਚਸੀ ਜੰਡ ਵਾਲਾ ਭੀਮੇ ਸ਼ਾਹ ਦੇ ਬਲਾਕ ਐੱਸ ਆਈ ਸੁਮਨ ਕੁਮਾਰ ਦੀ ਯੋਗ ਅਗਵਾਈ ਹੇਠ ਐੱਨ ਵੀ ਬੀਡੀਸੀਪੀ ਪੋ੍ਗਰਾਮ ਤਹਿਤ ਸਿਹਤ ਵਿਭਾਗ ਅਤੇ ਨਗਰ ਕੌਂਸਲ ਜਲਾਲਾਬਾਦ ਦੀਆਂ ਟੀਮਾਂ ਵੱਲੋ ਊਧਮ ਐਨ.ਜੀ.ਓ. ਦੇ ਸਹਿਯੋਗ ਨਾਲ ਥਾਣਾ ਸਿਟੀ ਵਿਖੇ ਲਗਾਏ ਖੂਨਦਾਨ ਕੈਂਪ ਵਿੱਚ ਤੇ ਘਰ-ਘਰ ਜਾ ਕੇ ਮਲੇਰੀਆ ਡੇਂਗੂ ਸੰਬੰਧੀ ਐਕਟੀਵਿਟੀ ਕੀਤੀਆਂ ਗਈਆਂ ਤੇ ਮੱਛਰ ਦਾ ਲਾਰਵਾ ਚੈੱਕ ਕੀਤਾ ਗਿਆ। ਟੀਮਾਂ ਵੱਲੋ ਕੂਲਰ , ਗਮਲੇ , ਟੈਂਕੀਆਂ ਅਤੇ ਖੜ੍ਹੇ ਪਾਣੀ ਦੇ ਸਰੋਤ ਨੂੰ ਚੈੱਕ ਕੀਤਾ ਗਿਆ ਅਤੇ ਲੋਕਾਂ ਨੂੰ ਮਲੇਰੀਆ/ਡੇਂਗੂ ਤੋਂ ਬਚਾਉ ਲਈ ਪੋਸਟਰ ਵੰਡੇ ਗਏ। ਇਸ ਮੌਕੇ ਜਸਪਾਲ ਸਿੰਘ ਸਿੱਧੂ ਤੇ ਤਲਵਿੰਦਰ ਸਿੰਘ ਐੱਮਪੀਐੱਚਡਬਲਯੂ ਨੇ ਮਲੇਰੀਆ ਡੇਂਗੂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕੋਈ ਵੀ ਬੁਖਾਰ ਹੋਵੇ ਤਾਂ ਉਸ ਦੀ ਜਾਂਚ ਜਲਦੀ ਤੋਂ ਜਲਦੀ ਨੇੜੇ ਦੇ ਸਰਕਾਰੀ ਹਸਪਤਾਲ 'ਚ ਜਾ ਕੇ ਕਰਵਾਈ ਜਾਵੇ ਤੇ ਖੜੇ੍ਹ ਪਾਣੀ ਦੇ ਸਰੋਤਾਂ ਨੂੰ ਹਫਤੇ ਵਿੱਚ ਇੱਕ ਵਾਰ ਸਾਫ਼ ਕੀਤਾ ਜਾਵੇ। ਐੱਸ ਐੱਸ ਪੀ ਭੁਪਿੰਦਰ ਸਿੰਘ ਸਿੱਧੂ ਤੇ ਡੀ ਐੱਸ ਪੀ ਅਤੁੱਲ ਸੋਨੀ ਦੀ ਅਗਵਾਈ ਹੇਠ ਐੱਸ ਐੱਚ ਓ ਚੰਦਰ ਸ਼ੇਖਰ ਥਾਣਾ ਸਿਟੀ ਜਲਾਲਾਬਾਦ ਨੇ ਸਿਹਤ ਵਿਭਾਗ ਤੇ ਨਗਰ ਕੌਂਸਲ ਦੀਆ ਟੀਮਾਂ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਟੀਮਾਂ ਦਾ ਮਲੇਰੀਆ ਡੇਂਗੂ ਜਾਗਰੂਕਤਾ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ। ਇਸ ਮੌਕੇ ਡਾ. ਸੰਜੀਵ ਕੰਬੋਜ , ਅਨੀਸ਼ ਕੰਬੋਜ ਫਾਊਂਡਰ ਊਧਮ ਐੱਨ.ਜੀ.ਓ. , ਰਿੰਕੂ ਕੁਮਾਰ ਹੈਲਪਰ , ਸਰਬਜੀਤ ਸਿੰਘ , ਗੁਰਪ੍ਰਰੀਤ ਸਿੰਘ , ਰਾਜਬੀਰ ਸਿੰਘ , ਮੰਗਤ ਸਿੰਘ , ਮੰਗਾ ਸਿੰਘ ਆਦਿ ਬਰੀਡਿੰਗ ਚੈਕਰ ਹਾਜ਼ਰ ਸਨ।