ਤੇਜਿੰਦਰਪਾਲ ਸਿੰਘ ਖ਼ਾਲਸਾ,ਫ਼ਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਸਜਰਾਣਾ ਦੇ ਨੇੜੇ ਤੋਂ ਲੰਘਣ ਵਾਲੀ ਗੰਗ ਕੈਨਾਲ 'ਚੋਂ ਅੱਜ ਸਵੇਰੇ 8 ਮਰੀਆਂ ਹੋਈਆਂ ਗਊਆਂ ਦੀਆਂ ਲਾਸ਼ਾ ਮਿਲਣ ਦਾ ਸਮਾਚਾਰ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਫਾਜ਼ਿਲਕਾ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ 'ਚ ਲੱਗ ਗਈ।

ਜਾਣਕਾਰੀ ਦਿੰਦਿਆਂ ਡੀ. ਐਸਪੀ ਫਾਜ਼ਿਲਕਾ ਸੁਬੇਗ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਖੂਈਖੇੜਾ ਪੁਲਿਸ ਨੂੰ ਗੰਗ ਕੈਨਾਲ 'ਚੋਂ ਮਰੀਆਂ ਹੋਈਆਂ ਗਊਆਂ ਦੀਆਂ ਲਾਸ਼ਾਂ ਮਿਲਣ ਦੀ ਜਾਣਕਾਰੀ ਮਿਲੀ। ਜਿਸ 'ਤੇ ਖੂਈਖੇੜਾ ਦੇ ਐਸਐਚਓ ਸਚਿਨ ਕੁਮਾਰ ਮੌਕੇ 'ਤੇ ਪਹੁੰਚੇ ਜਿਨਾਂ੍ਹ ਵੱਲੋਂ ਨਹਿਰੀ ਵਿਭਾਗ ਨੂੰ ਸੂਚਿਤ ਕੀਤਾ ਗਿਆ ਅਤੇ ਡਾਕਟਰਾਂ ਦੀ ਟੀਮ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਨਹਿਰ 'ਚੋਂ ਗਊਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਵਾਇਆ ਜਾ ਰਿਹਾ ਹੈ ਅਤੇ ਦਫ਼ਨਾਇਆ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ ਅੱਜ ਕੱਲ ਜਿਹੜੀ ਲੰਪੀ ਸਕਿਨ ਬਿਮਾਰੀ ਚੱਲੀ ਹੋਈ ਹੈ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਹੋਣਾ ਚਾਹੀਦਾ ਹੈ। ਉਨਾਂ੍ਹ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਗਾਂ ਜਾਂ ਹੋਰ ਪਸ਼ੂ ਕਿਸੇ ਬਿਮਾਰੀ ਕਾਰਨ ਮਰ ਜਾਂਦਾ ਹੈ ਤਾਂ ਉਸ ਨੂੰ ਖੁੱਲ੍ਹੇ ਸਥਾਨ 'ਤੇ ਸੁੱਟਣ ਦੀ ਬਜਾਏ ਉਸ ਨੂੰ ਸੁਰੱਖਿਅਤ ਸਥਾਨ 'ਤੇ ਦਫ਼ਨਾਇਆ ਜਾਵੇ ਤਾਂ ਕੀ ਕੋਈ ਬਿਮਾਰੀ ਨਾ ਫੈਲੇ। ਉਨਾਂ੍ਹ ਕਿਹਾ ਕਿ ਜੇਕਰ ਮਰੇ ਪਸੂ ਨੂੰ ਖੁੱਲ੍ਹੇ ਸਥਾਨ 'ਤੇ ਸੁੱਟਾਂਗੇ ਜਾਂ ਚੱਲਦੇ ਪਾਣੀ 'ਚ ਸੁਟਾਂਗੇ ਤਾਂ ਇਸ ਨਾਲ ਕਈ ਤਰਾਂ੍ਹ ਦੀਆਂ ਬਿਮਾਰੀਆਂ ਫੈਲ ਸਕਦੀਆਂ ਹਨ।

ਉਨਾਂ੍ਹ ਕਿਹਾ ਕਿ ਜੇਕਰ ਕਿਸੇ ਵਿਅਕਤੀ ਕੋਲ ਮਰੇ ਹੋਏ ਪਸ਼ੂਆਂ ਨੂੰ ਦਬਾਉਣ ਦਾ ਕੋਈ ਸਾਧਨ ਨਹੀਂ ਹੈ ਤਾਂ ਪ੍ਰਸ਼ਾਸਨ ਵੱਲੋਂ ਪੂਰੀ ਮਦਦ ਕੀਤੀ ਜਾਵੇਗੀ। ਉਨਾਂ੍ਹ ਕਿਹਾ ਕਿ ਅੱਜ ਜਿਹੜੀਆਂ ਗੰਗ ਕੈਨਾਲ 'ਚੋਂ ਗਊਆਂ ਮਰੀਆਂ ਹੋਈਆਂ ਮਿਲੀਆਂ ਹਨ ਉਨਾਂ੍ਹ ਨੂੰ ਜੇਸੀਬੀ ਦੀ ਮਦਦ ਨਾਲ ਕੱਢਵਾਕੇ ਅਤੇ ਸਿਵਲ ਪ੍ਰਸ਼ਾਸਨ ਨੂੰ ਬੁਲਾਕੇ ਪੰਚਾਇਤ ਦੀ ਮਦਦ ਨਾਲ ਦਫ਼ਨਾਇਆ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ ਨਹਿਰ 'ਚੋਂ ਗਊਆਂ ਦੀਆਂ ਲਾਸ਼ਾਂ ਮਿਲਣ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਓਧਰ ਨਹਿਰ 'ਚੋਂ ਗਾਵਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਡਾਕਟਰਾਂ ਦੀ ਟੀਮ ਵੀ ਮੌਕੇ 'ਤੇ ਪਹੁੰਚੀ ਤੇ ਜਿਨਾਂ੍ਹ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ। ਡਾਕਟਰਾਂ ਨੇ ਕਿਹਾ ਕਿ ਪਾਣੀ ਉਦੋਂ ਤੱਕ ਦੂਸ਼ਤਿ ਨਹੀਂ ਹੋਵੇਗਾ ਜਦੋਂ ਤੱਕ ਇਨ੍ਹਾਂ ਦੇ ਕਾਰਕਸ ਓਪਨ ਨਹੀਂ ਹੁੰਦੇ। ਸਕਿਨ ਕਰਕੇ ਸੇਫਟੀ ਰਹਿੰਦੀ ਹੈ ਅਤੇ ਜਦੋਂ ਸਕਿਨ ਓਪਨ ਹੁੰਦੀ ਹੈ ਉਦੋਂ ਖਤਰਾ ਹੁੰਦਾ ਹੈ। ਉਨਾਂ੍ਹ ਕਿਹਾ ਕਿ ਇਹ ਇਕ ਵਾਇਰਲ ਬਿਮਾਰੀ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਪੱਧਰ 'ਤੇ ਮੁਹਿੰਮ ਚਲਾਈ ਹੋਈ ਹੈ ਅਤੇ ਸੰਸਥਾਵਾਂ ਆਪਣੇ ਪੱਧਰ 'ਤੇ ਪਸ਼ੂ ਪਾਲਕਾਂ ਨੂੰ ਬੁਲਾਕੇ ਇਸ ਬਿਮਾਰੀ ਸਬੰਧੀ ਜਾਗਰੂਕ ਕਰ ਰਹੀਆਂ ਹਨ ਅਤੇ ਉਨਾਂ੍ਹ ਨੂੰ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉੱਧਰ ਅਬੋਹਰ ਦੇ ਪਿੰਡ ਗੁੰਮਜਾਲ ਦੇ ਨੇੜੇ ਲੰਘਦੇ ਹੈ ਜੀਟੀ ਰੋਡ ਦੇ ਕੋਲ ਜਦ ਦਰਜਨਾਂ ਗਊਆਂ ਮਰੀਆਂ ਹੋਈਆਂ ਸਨ ਅਤੇ ਗਊਆਂ ਦੀਆਂ ਲਾਸ਼ਾਂ ਨੂੰ ਆਵਾਰਾ ਕੁੱਤੇ ਨੋਚ ਨੋਚ ਕੇ ਖਾ ਰਹੇ ਸਨ। ਜਿਨ੍ਹਾਂ ਨਾਲ ਰਾਹਗੀਰਾਂ ਦਾ ਲੰਘਣਾ ਵੀ ਮੁਸ਼ਕਲ ਹੋਇਆ ਪਿਆ ਸੀ । ਡਾਕਟਰਾਂ ਦੀ ਟੀਮ ਕਿਹਾ ਕਿ ਜਿੱਥੇ ਸਫ਼ਾਈ ਨਹੀਂ ਹੋਵੇਗੀ ਉੱਥੇ ਇਸ ਬਿਮਾਰੀ ਦਾ ਪ੍ਰਕੋਪ ਵਧੇਗਾ। ਉਨਾਂ੍ਹ ਪਸ਼ੂ ਪਾਲਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿੱਥੇ ਵੀ ਪਸੂ ਰਖੇ ਹੋਏ ਹਨ ਉੱਥੇ ਸਾਫ਼ ਸਫਾਈ ਦਾ ਪੂਰਾ ਖਿਆਲ ਰੱਖਿਆ ਜਾਵੇ ਅਤੇ ਸਿਹਤਮੰਦ ਪਸੂਆਂ ਨੂੰ ਵੈਕਸੀਨ ਲਗਵਾਈ ਜਾਵੇ। ਇਸ ਸਬੰਧੀ ਜ਼ਲਿ੍ਹੇ 'ਚ 11 ਟੀਮਾਂ ਕੰਮ ਕਰ ਰਹੀਆਂ ਹਨ। ਉਨਾਂ੍ਹ ਬੇਸਹਾਰਾ ਗਾਵਾਂ ਸਬੰਧੀ ਡਿਪਟੀ ਕਮਿਸ਼ਨਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਨਾਂ੍ਹ ਨੂੰ ਅੱਲਗ ਤੋਂ ਗਊਸ਼ਾਲਾਵਾਂ 'ਚ ਰਖਿਆ ਜਾਵੇ।