ਸੁਖਵਿੰਦਰ ਥਿੰਦ, ਫਾਜ਼ਿਲਕਾ : ਫਾਜ਼ਿਲਕਾ ਦੇ ਲਾਧੂਕਾ ਦੇ ਨੇੜੇ ਬੀਤੀ ਰਾਤ ਆਵਾਰਾ ਪਸ਼ੂ ਨਾਲ ਟਕਰਾ ਜਾਣ ਕਾਰਨ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ ਜਦਕਿ ਹਾਲੇ ਤਕ ਮ੍ਰਿਤਕ ਦੀ ਪਛਾਣ ਨਹੀਂ ਹੋਈ। ਲਾਸ਼ ਫਾਜ਼ਿਲਕਾ ਦੇ ਮੁਰਦਾਘਰ 'ਚ ਰੱਖੀ ਗਈ ਹੈ।

ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਜੁਗਰਾਜ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਮੋਟਰਸਾਈਕਲ 'ਤੇ ਜਲਾਲਾਬਾਦ ਤੋਂ ਆ ਰਿਹਾ ਸੀ। ਜਦੋਂ ਉਹ ਮੰਡੀ ਲਾਧੂਕਾ ਨੇੜੇ ਪੁੱਜਾ ਤਾਂ ਅਚਾਨਕ ਆਵਾਰਾ ਪਸ਼ੂ ਨਾਲ ਟਕਰਾਉਣ 'ਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਹਾਲੇ ਤਕ ਨਹੀ ਹੋਈ। ਪੁਲਿਸ ਨੇ ਲਾਸ਼ ਫਾਜ਼ਿਲਕਾ ਸਥਿਤ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰੱਖਵਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਦਾ ਨੰਬਰ ਪੀਬੀ05ਆਰ:0205 ਹੈ। ਜੇਕਰੀ ਕੋਈ ਇਸ ਦੀ ਪਛਾਣ ਕਰਦਾ ਹੈ ਤਾਂ ਉਹ ਫਾਜ਼ਿਲਕਾ ਜ਼ਿਲ੍ਹੇ ਦੀ ਮੰਡੀ ਲਾਧੂਕਾ ਚੌਕੀ ਵਿਖੇ ਜਾਂ ਫਿਰ ਸਿਵਲ ਹਸਪਤਾਲ 'ਚ ਸਪੰਰਕ ਕਰ ਸਕਦਾ ਹੈ।

Posted By: Seema Anand