ਗੁਰਦਰਸ਼ਨ ਚੰਦ,ਮੰਡੀ ਰੋੜਾਂਵਾਲੀ : ਬਲਾਕ ਅਰਨੀਵਾਲਾ ਦੇ ਪਿੰਡ ਚਿਰਾਗ ਢਾਣੀ ਵਿਖੇ ਸਮੂਹ ਅਰਨੀਵਾਲਾ ਸੇਖ ਸੁਭਾਨ ਦੇ ਐਸ ਸਮਾਜ ਦੇ ਮੋਹਤਬਾਰ ਆਗੂ ਤੇ ਜਨਤਾ ਦੇ ਚੁਣੇ ਹੋਏ ਸਰਪੰਚਾਂ ਮੈਬਰਾਂ ਸਾਹਿਬਾਨ ਦੀ ਮੀਟਿੰਗ ਪ੍ਰਧਾਨ ਅਮਰਸੀਰ ਸਿੰਘ ਚਿਮਨੇ ਵਾਲਾ ਦੀ ਆਗਵਾਈ ਹੇਠ ਹੋਈ। ਜਿਸ 'ਚ ਐਸ ਸੀ ਸਮਾਜ ਨੂੰ ਆ ਰਹੀਆਂ ਮੁਸਕਿਲਾਂ ਦੇ ਸੰਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਅਮਰਸੀਰ ਵੱਲੋ ਸਮਾਜ ਨੂੰ ਸੇਧ ਦਿੰਦੇ ਹੋਏ ਕਿਹਾ ਕਿ ਸਾਨੂੰ ਇੱਕ ਪੁਲੇਟ ਫਾਰਮ ਤੇ ਇਕੱਠੇ ਹੋ ਕੇ ਆਪਣੀ ਵੋਟ ਦੀ ਤਾਕਤ ਨੂੰ ਪਹਿਚਾਣੇ। ਇਸ ਮੀਟਿੰਗ ਵਿੱਚ ਵੱਖ ਵੱਖ ਪਿੰਡਾਂ ਤੋ ਪਹੁੰਚੇ। ਐਸ ਸੀ ਸਮਾਜ ਦੇ ਜੁਝਾਰੂ ਵਰਕਰਾਂ ਤੇ ਸਰਪੰਚਾਂ ਮੈਬਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਜ ਦੇ ਸੂਝਵਾਨ ਤੇ ਜੁਝਾਰੂ ਆਗੂ ਸੁਖਦੇਵ ਸਿੰਘ ਝਾਲਰਾਂ ਨੇ ਬਾਬਾ ਅੰਬੇਦਕਰ ਜੀ ਦੇ ਸੰਵਿਧਾਨ ਤੇ ਚਾਨਣਾ ਪਾਉਦੇ ਕਿਹਾ ਪੜੋ ਜੁੜੋ ਤੇ ਸੰਘਰਸ਼ ਕਰੋ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ਗਈ। ਸਿਕਾਇਤ ਨਿਵਾਰਨ ਕਮੇਟੀ ਪੰਜਾਬ ਦੇ ਵਾਇਸ ਚੇਅਰਮੈਨ ਸਤਨਾਮ ਸਿੰਘ ਵਿਸੇਸ਼ ਤੌਰ ਪਾਹੁੰਚ ਕੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦਾ ਸੰਦੇਸ਼ ਦਿੱਤਾ । ਇਸ ਮੌਕੇ ਪ੍ਰਦੀਪ ਸਿੰਘ (ਬਿੱਟੂ) ਚਿਮਨੇ ਵਾਲਾ ਵਾਇਸ ਚੇਅਰਮੈਨ ਤੇ ਬਲਾਕ ਅਰਨੀਵਾਲਾ ਸੇਖ ਸੁਭਾਨ ਦੇ ਸਮੂਹ ਐਸ ਸੀ ਸਮਾਜ ਸੰਗਠਨ ਵੱਲੋਂ ਕਾਂਗਰਸ ਹਾਈਕਮਾਂਡ ਤੇ ਸਮੂਹ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਸ ਸੀ ਸਮਾਜ ਦੇ ਇੱਕ ਸਧਾਰਨ ਤੇ ਪਹਿਲੇ ਵਿਅਕਤੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਾ ਕੇ ਪੂਰੇ ਐਸ ਸੀ ਸਮਾਜ ਦਾ ਦਿਲ ਜਿੱਤ ਲਿਆ ਪੂਰੇ ਪੰਜਾਬ ਚੋ ਨਹੀ ਸਗੋਂ ਦੁਨੀਆਂ ਭਰ ਵਿੱਚ ਸ਼ਲਾਘਾਯੋਗ ਕਦਮ ਦੱਸਕੇ ਲੱਡੂ ਵੰਡ ਕੇ ਖੁਸੀ ਮਨਾਈ ਜਾ ਰਹੀ ਹੈ । ਮਾਸਟਰ ਅਮਰ ਸਿੰਘ ਚਿਰਾਗਾ ਵੱਲੋਂ ਪਾਹੁੰਚੇ ਸਾਰੇ ਸਰਪੰਚਾਂ, ਪੰਚਾਂ ਤੇ ਸਾਮਾਜ ਦੇ ਆਗੂ ਸਾਹਿਬਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਦੀਪ ਸਿੰਘ (ਬਿੱਟੂ) ਚਿਮਨੇ ਵਾਲਾ ਵਾਇਸ ਚੇਅਰਮੈਨ,ਸਰਪੰਚ ਜਸ਼ਵਿੰਦਰ ਸਿੰਘ ਢਾਣੀ ਚਿਰਾਗਾ ,ਸਰਪੰਚ ਜੰਗੀਰ ਸਿੰਘ ਸਾਹਪੁਰਾ ,ਗੁਰਜੰਟ ਸਿੰਘ ਟਾਹਲੀਵਾਲਾ ਜੱਟਾਂ, ਸੁਖਦੇਵ ਸਿੰਘ ਝਲਾਰਾਂ ਸਮਾਜ ਆਗੂ,ਖੁਸ਼ਹਾਲ ਸਿੰਘ ਨਰੇਗਾ ਯੂਨੀਅਨ ਪ੍ਰਧਾਨ ,ਗੁਰਪ੍ਰਰੀਤ ਸਿੰਘ ਮੈਂਬਰ ਪੰਚਾਇਤ,ਜਸਪਾਲ ਸਿੰਘ ਟਾਹਲੀਵਾਲਾ ਬੋਦਲਾ ,ਸੂਬੇਦਾਰ ਦੀਵਾਨ ਸਿੰਘ ਜੀ ੳ ਜੀ ਟਾਹਲੀਵਾਲਾ ਬੋਦਲਾ,ਗੁਰਚਰਨ ਸਿੰਘ ਮੈਬਰ ਪੰਚਾਇਤ ਕਾਹਨਪੁਰਾ ਢਾਣੀ,ਬੂਟਾ ਸਿੰਘ ਪੰਚਾਇਤ ਮੈਂਬਰ,ਯੂਥ ਕਾਂਗਰਸ ਜਰਨਲ ਸਕੱਤਰ ਸੰਦੀਪ ਸਿੰਘ ਚਿਰਾਗਾ ਢਾਣੀ,ਬੋਹੜ ਸਿੰਘ ਪ੍ਰਧਾਨ ਨਰੇਗਾ ਜੱਜ ਸਿੰਘ ਕਾਹਨਪੁਰਾ ਢਾਣੀ, ਜਗਤਾਰ ਸਿੰਘ ਪ੍ਰਧਾਨ,ਜਸਵੰਤ ਸਿੰਘ ਟਾਹਲੀਵਾਲਾ ਬੋਦਲਾ ,ਨਿਸਾਨ ਸਿੰਘ,ਸਵਰਨ ਸਿੰਘ,ਸੰਤੋਖ ਸਿੰਘ,ਸੋਨਾ ਸਿੰਘ,ਰਾਏ ਸਿੰਘ,ਸਮਸ਼ੇਰ ਸਿੰਘ,ਕੁਲਦੀਪ ਸਿੰਘ,ਗੁਰਦੀਪ ਸਿੰਘ ਤੋਂ ਇਲਾਵਾ ਸਮੂਹ ਸਮਾਜ ਦੇ ਆਗੂ ਸਾਹਿਬਾਨ ਮੌਜੂਦ ਸਨ।