ਪੰਜਾਬੀ ਜਾਗਰਣ ਟੀਮ, ਮੰਡੀ ਲਾਧੂਕਾ : ਮੰਡੀਆਂ 'ਚ ਝੋਨੇ ਦੀ ਖਰੀਦ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਫਾਜ਼ਿਲਕਾ ਅਤੇ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਹਰੀਸ਼ ਨੱਢਾ ਅਤੇ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਅਵਨੀਸ਼ ਮਹਿਤਾ ਨੇ ਕੀਤੀ। ਇਸ ਮੀਟਿੰਗ 'ਚ ਪਰਮਲ ਝੋਨੇ ਅਤੇ ਹਾਈਬਰੈਡ 1121 ਬਾਸਮਤੀ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮੰਗਾਂ ਨੂੰ ਆੜ੍ਹਤੀਆ ਯੂਨੀਅਨ ਸਾਮਣੇ ਰੱਖਿਆ ਗਿਆ। ਇਸ ਮੌਕੇ ਕਿਸਾਨਾਂ ਜਥੇਬੰਦੀ ਨੇ ਮੰਗ ਕੀਤੀ ਕਿ ਪਰਮਲ ਝੋਨੇ ਦੀ ਕਾਟ ਨਾ ਕੱਟੀ ਜਾਵੇ, ਹਾਈਬਰੈਡ ਝੋਨਾ ਬਿਨਾ ਕਾਟ ਦੇ ਖਰੀਦਿਆ ਜਾਵੇ, 1121 ਬਾਸਮਤੀ ਦੀ ਖੁੱਲੀ ਬੋਲੀ ਕਰਵਾਈ ਜਾਵੇ ਅਤੇ ਪੂਲ ਨਾ ਕੀਤਾ ਜਾਵੇ। ਇਸ ਤੋਂ ਇਲਾਵਾ ਦੂਜੀਆਂ ਮੰਡੀਆਂ ਤੇ ਚਾਵਲਾ ਦੇ ਰੇਟ ਅਨੁਸਾਰ ਬਾਸਮਤੀ 1121 ਦਾ ਭਾਅ ਨਿਸ਼ਚਿਤ ਕੀਤਾ ਜਾਵੇ। ਇਸ ਤੋਂ ਇਲਾਵਾ ਕਿਸਾਨਾਂ ਲਈ ਕਿਸਾਨ ਭਵਨ ਜਾਂ ਮੀਟਿੰਗ ਹਾਲ ਬਣਾਇਆ ਜਾਵੇ। ਉਧਰ ਆੜਤੀਆ ਯੂਨੀਅਨ ਵਲੋਂ ਕਿਸਾਨਾਂ ਦੀਆਂ ਮੰਗਾਂ ਤੇ ਸਹਿਮਤੀ ਪ੍ਰਗਟਾਈ ਗਈ। ਇਸ ਮੌਕੇ ਅਵਨਾਸ਼ ਕਮਰਾ, ਪਰਮਾਨੰਦ, ਰਾਜ ਕੁਮਾਰ ਸਿੱਧੂਪੁਰ ਜਿਲਾ ਖਜਾਨਚੀ, ਜਗਰਾਜ ਸਿਾਂਘ ਜਿਲਾ ਖਜਾਨਚੀ, ਬਿਹਾਰੀ ਲਾਲ ਨੰਬਰਦਾਰ, ਸੁਖਦੇਵ ਸਿੰਘ ਪ੍ਰਧਾਨ ਜਮਾਲਕੇ, ਗੁਰਪਿੰਦਰ ਸਿੰਘ ਕੀੜਿਆ ਵਾਲੀ, ਲਾਲ ਚੰਦ, ਗੋਲਡਨ, ਫਕੀਰ ਚੰਦ, ਰਾਕੇਸ਼, ਬੱਬੂ, ਅਸ਼ੋਕ ਕੁਮਾਰ, ਹਰਜੀਤ ਸਿਾਂਘ, ਜੰਗੀਰ ਚੰਦ, ਰਜਿੰਦਰ ਵਧਾਵਨ ਆਦਿ ਮੌਜੂਦ ਸਨ।