ਪੰਜਾਬੀ ਜਾਗਰਣ ਟੀਮ, ਅਬੋਹਰ : ਸਥਾਨਕ ਮੀਰਾ ਮੈਡੀਕਲ ਇੰਸਟੀਚਿਊਟ ਆਫ ਨਰਸਿੰਗ ਅਤੇ ਹਸਪਤਾਲ ਦੇ ਵਿਦਿਆਰਥੀ ਮਨਿੰਦਰ ਸਿੰਘ ਨੇ ਕਮਨਿਊਟੀ ਹੈਲਥ ਅਫਸਰ ਪ੍ਰਰੀਖਿਆ ਦੇ ਜਰਨਲ ਵਰਗ 'ਚ ਚੌਥਾ ਤੇ ਅਨੂਸੂਚਿਤ ਜਾਤੀ ਵਰਗ 'ਚ ਪੰਜਾਬ ਭਰ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਪ੍ਰਰੀਖਿਆ 'ਚ ਰੁਪਿੰਦਰ ਕੌਰ ਪੁੱਤਰੀ ਮਨੋਹਰ ਲਾਲ, ਰੁਪਿੰਦਰ ਕੌਰ ਪੁੱਤਰੀ ਪ੍ਰਕਾਸ਼ ਸਿੰਘ, ਹਰਪ੍ਰਰੀਤ ਸਿੰਘ, ਜਸਲੀਨ ਕੌਰ, ਗੁਰਵੀਰ ਕੌਰ, ਪਵਨ ਕੁਮਾਰ, ਅਨੀਤਾ, ਜਸਵਿੰਦਰ ਸਿੰਘ, ਰੋਹਿਤ ਮਦਾਨ, ਸੰਜੈ ਕੁਮਾਰ, ਜੀਨੀਆ ਤੇ ਅਪ੍ਰਰੀਤ ਆਦਿ ਦੀ ਨਿਯੁਕਤੀ ਨਾਲ ਕਾਲਜ, ਅਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਮੀਰ ਗਰੁੱਪ ਦੇ ਚੇਅਰਮੈਨ ਡਾ. ਜੀਐਸ ਮਿੱਤਲ, ਡਾ. ਸਮੀਰ ਮਿੱਤਲ, ਡਾ.ਸਾਹਿਲ ਮਿੱਤਲ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨਾਂ੍ਹ ਦੇ ਸੁਨਹਰੀ ਭਵਿੱਖ ਦੀ ਆਸ ਕੀਤੀ ਹੈ।