ਸੋਮ ਪ੍ਰਕਾਸ਼, ਜਲਾਲਾਬਾਦ : ਸਿੱਖਿਆ ਵਿਭਾਗ ਨਾਲ ਸੰਬੰਧਿਤ ਨਿਰੀਖਣ ਟੀਮ ਦੇ ਇਕ ਅਧਿਕਾਰੀ 'ਤੇ ਸ੍ਰੀ ਮੁਕਤਸਰ ਸਾਹਿਬ ਰੋਡ ਸਥਿੱਤ ਐਕਮੇ ਪਬਲਿਕ ਸਕੂਲ ਦੇ ਚੇਅਰਮੈਨ ਨੇ ਹੱਥ ਚੁੱਕਣ ਅਤੇ ਧਮਕਾਉਣ ਦੇ ਦੋਸ਼ ਲਗਾਏ ਗਏ ਹਨ। ਦੋਵਾਂ ਦਰਮਿਆਨ ਹੋਈ ਤਕਰਾਰ ਸਬੰਧੀ ਇਕ ਵੀਡੀਓ ਵੀ ਵਾਇਰਲ ਹੋਈ ਹੈ।

ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡਾ. ਰਾਜੀਵ ਮਿੱਢਾ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਜ਼ਿਲਾ ਸਿੱਖਿਆ ਅਫਸਰ ਦੇ ਦਫਤਰ ਵੱਲੋਂ ਤਿੰਨ ਮੁਲਾਜਮ ਬ੍ਰਿਜਮੋਹਨ ਬੇਦੀ ਪ੍ਰਿੰਸੀਪਲ ਮਾਹਮੂਜੋਈਆ, ਚੰਦਨ ਲੂਨਾ ਏਐਸਐਲ ਫਾਜ਼ਿਲਕਾ ਅਤੇ ਅਮਿਤ ਧਮੀਜਾ ਕੰਪਿਊਟਰ ਟੀਚਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਨਾਂ ਕਿਸੇ ਸੂਚਨਾ ਐਕਮੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਨਿਰੀਖਣ ਲਈ ਆਏ।

ਇਸ ਸਬੰਧੀ ਜਦੋਂ ਨਿਰੀਖਣ ਟੀਮ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਟੀਮ ਚੰਡੀਗੜ੍ਹ ਤੋਂ ਆਈ ਹੈ ਜਿਸਦੀ ਰਿਕਾਰਡਿੰਗ ਸਕੂਲ ਦੀ ਪ੍ਰਬੰਧਕੀ ਕਮੇਟੀ ਕੌਲ ਹੈ। ਉਕਤ ਵਿਅਕਤੀ ਸਕੂਲ ਅੰਦਰ ਪੁੱਜੇ ਤਾਂ ਆਉਂਦੇ ਸਾਰ ਦਸਤਾਵੇਜਾਂ ਦੀ ਮੰਗ ਕੀਤੀ। ਸਕੂਲ ਪ੍ਰਿੰਸੀਪਲ ਵੱਲੋਂ ਪੁੱਛਿਆ ਗਿਆ ਕਿ ਤੁਹਾਨੂੰ ਪੰਜਾਬ ਬੋਰਡ ਨਾਲ ਸਬੰਧਤ ਦਸਤਾਵੇਜ ਚਾਹੀਦੇ ਹਨ। ਜਾਂ ਸੀਬੀਐਸਈ ਬੋਰਡ ਨਾਲ ਸਬੰਧਿਤ ਤਾਂ ਕਹਿਣ ਲੱਗੇ ਕਿ ਸਾਰੇ ਤਰ੍ਹਾਂ ਦੇ ਦਸਤਾਵੇਜ਼ ਮੁਹੱਈਆ ਕਰਵਾਏ ਜਾਣ ਜਦੋਂ ਕਿ ਪੰਜਾਬ ਬੋਰਡ ਦੇ ਕਿਸੇ ਵੀ ਅਧਿਕਾਰੀ ਸੀਬੀਐਸਈ ਦੇ ਦਸਤਾਵੇਜਾਂ ਨਾਲ ਕੋਈ ਸੰਬੰਧ ਨਹੀਂ ਹੁੰਦਾ।

ਉਥੇ ਉਨ੍ਹਾਂ ਦੱਸਿਆ ਕਿ ਸਕੂਲ ਨੇ ਮਿਤੀ 28 ਜਨਵਰੀ 2019 ਨੂੰ ਪੰਜਾਬ ਬੋਰਡ ਨਾਲ ਸੰਬੰਧਿਤ ਸਾਰੇ ਦਸਤਾਵੇਜ ਮੁਹੱਈਆ ਕਰਵਾ ਕੇ ਐਨਓਸੀ ਲਿਆ ਹੈ । ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕਾਫੀ ਕਿੰਤੂ ਪਰੰਤੂ ਤੋਂ ਬਾਅਦ ਉਕਤ ਵਿਅਕਤੀ ਬ੍ਰਿਜਮੋਹਨ ਬੇਦੀ ਵੱਲੋਂ ਉਸ ਤੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ ਗਈ 'ਤੇ ਅਤੇ ਇਸ ਗੱਲ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਸਕੂਲ ਦੀ ਪ੍ਰਿੰਸੀਪਲ ਵੱਲੋਂ ਪ੍ਰਿੰਸੀਪਲ ਵਾਲੀ ਕੁਰਸੀ ਮੇਰੇ ਲਈ ਖਾਲੀ ਨਹੀਂ ਕੀਤੀ। ਇਸ ਲਈ ਮੈਂ ਇਸ ਸਕੂਲ ਦੀ ਰਿਪੋਰਟ ਇਸਦੇ ਖਿਲਾਫ ਲਿਖਾਂਗਾ। ਉਨ੍ਹਾਂ ਦੱਸਿਆ ਕਿ ਨਿਰੀਖਣ ਟੀਮ ਦੇ ਇਕ ਅਧਿਕਾਰੀ ਵੱਲੋਂ ਕੀਤੇ ਗਏ ਮਾੜੇ ਵਿਵਹਾਰ ਅਤੇ ਹੱਥ ਚੁੱਕਣ ਸਬੰਧੀ ਇਹ ਸਾਰਾ ਮਾਮਲਾ ਸਾਡੇ ਸਕੂਲ ਦੇ ਸੀਸੀਟੀਵੀ ਕੈਮਰੇ ਵਿਚ ਮੌਜੂਦ ਹੈ ਅਤੇ ਇਸ ਵਿਹਾਰ ਸਬੰਧੀ ਉੱਚ ਅਧਿਕਾਰੀਆਂ ਨੂੰ ਸਕੂਲ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਦੋਂ ਕਥਿਤ ਚੈਕਿੰਗ ਟੀਮ ਦੇ ਮੈਂਬਰ ਬ੍ਰਿਜਮੋਹਨ ਬੇਦੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਝੂਠਾ ਹੈ, ਅਤੇ ਮੇਰੇ ਤੇ ਦਬਾਅ ਬਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਅਤੇ ਸਾਨੂੰ ਸਹੀ ਦਸਤਾਵੇਜ ਨਹੀਂ ਦਿੱਤੇ ਜਾ ਰਹੇ ਸਨ। ਇਹ ਹੀ ਨਹੀਂ ਨਿਰੀਖਣ ਦੌਰਾਨ ਚੇਅਰਮੈਨ ਵਾਰ ਵਾਰ ਕੰਮ ਵਿਚ ਵਿਘਣ ਪਾ ਰਿਹਾ ਸੀ। ਅਤੇ ਮੇਰੇ ਵੱਲੋਂ ਉਸਨੂੰ ਰੋਕਿਆ ਜਾ ਰਿਹਾ ਸੀ ਅਤੇ ਸਕੂਲ ਮੈਨੇਜਮੈਂਟ ਵੱਲੋਂ ਵੀਡੀਓ ਕਲਿੱਪ ਕੱਟ ਕੱਟ ਕੇ ਸ਼ਾਟ ਤਿਆਰ ਕੀਤੇ ਹਨ।

ਜਲਾਲਾਬਾਦ ਹਲਕੇ ਅੰਦਰ ਸਕੂਲਾਂ ਦੀ ਚੈਕਿੰਗ ਸੰਬੰਧੀ ਇਸ ਸੰਬੰਧੀ ਜਦੋਂ ਬੀਪੀਈਓ ਪ੍ਰਕਾਸ਼ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 1 ਅਗਸਤ ਨੂੰ ਸਕੂਲਾਂ ਨੂੰ ਨਿਰੀਖਣ ਸੰੰਬੰਧੀ ਪੱਤਰ ਜਾਰੀ ਕੀਤਾ ਗਿਆ ਸੀ ਅਤੇ ਜਦੋਂ ਸਕੂਲਾਂ ਦੇ ਨਿਰੀਖਣ ਸੰਬੰਧੀ ਮਿਤੀ ਵੇਰਵੇ ਦੀ ਗੱਲ ਪੁੱਛੀ ਗਈ ਤਾਂ ਉਨ੍ਹਾਂ ਨੇ ਫੋਨ ਕੱਟ ਦਿੱਤਾ।

Posted By: Jagjit Singh