ਤੇਜਿੰਦਰ ਪਾਲ ਸਿੰਘ ਖ਼ਾਲਸਾ, ਫਾਜ਼ਿਲਕਾ : ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫਾਜ਼ਿਲਕਾ ਵੱਲੋਂ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਨ ਲਈ ਹਫਤਾਵਾਰੀ ਸਮਾਗਮ ਕਰਵਾਏ ਜਾਂਦੇ ਹਨ। ਇਸ ਵਾਰ ਦਾ ਸਮਾਗਮ ਰਘੁਬੀਰ ਸ਼ਾਹ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਕਰਵਾਇਆ ਗਿਆ ਜਿੱਥੇ ਸੈਂਕੜੇ ਦੀ ਤਦਾਦ ਵਿੱਚ ਪਹੁੰਚ ਕੇ ਸੰਗਤ ਨੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਅਤੇ ਰਾਗੀ ਸਿੰਘਾਂ ਵੱਲੋਂ ਕੀਤੇ ਕੀਰਤਨ ਦਾ ਆਨੰਦ ਮਾਣਿਆ।

ਇਸ ਬਾਰੇ ਜਾਣਕਾਰੀ ਦਿੰਦੇ ਸੁਸਾਇਟੀ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਕਸ਼ਯਪ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਹਫਤਾਵਾਰੀ ਪ੍ਰੋਗਰਾਮ ਦੌਰਾਨ ਸੰਗਤ ਪਾਸੋਂ ਕਿਸੇ ਤਰ੍ਹਾਂ ਦੀ ਕੋਈ ਵੀ ਸੇਵਾ ਨਹੀਂ ਲਈ ਜਾਂਦੀ ਜੇਕਰ ਕਿਸੇ ਵੀ ਸ਼ਰਧਾਲੂ ਕੋਲ ਕੜ੍ਹਾਹ ਪ੍ਰਸ਼ਾਦ ਦੀ ਭੇਟਾ ਵੀ ਨਾ ਹੋਵੇ ਤਾਂ ਉਸਦੀ ਭੇਟਾ ਵੀ ਸੁਸਾਇਟੀ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਨੇ ਆਈ ਸੰਗਤ ਨੂੰ ਨਾਮ ਬਾਣੀ ਅਤੇ ਸੁਖਮਨੀ ਸਾਹਿਬ ਦੇ ਪਾਠ ਨਾਲ ਜੁੜਨ ਲਈ ਪੇ੍ਰਿਤ ਕੀਤੀ।

ਇਸ ਮੌਕੇ ਰਘੁਬੀਰ ਸਿੰਘ ਸ਼ਾਹ ਨੇ ਕਿਹਾ ਕਿ ਉਹ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਨਾਲ ਪਿਛਲੇ ਕਾਫੀ ਸਮੇਂ ਤੋਂ ਜੁੜੇ ਹੋਏ ਹਨ ਅਤੇ ਉਨ੍ਹਾਂ ਸਮੂਹ ਸੁਸਾਇਟੀ ਮੈਂਬਰ ਅਤੇ ਸੰਗਤ ਦਾ ਧੰਨਵਾਦ ਕੀਤਾ ਨਾਲ ਹੀ ਲੰਗਰ ਨਾਲ ਉਨ੍ਹਾਂ ਦੀ ਸੇਵਾ ਕੀਤੀ। ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਕਰਮਪਾਲ ਸਿੰਘ ਖ਼ਾਲਸਾ, ਗਗਨਦੀਪ ਸਿੰਘ, ਰਿੰਕੂ ਸੱਬੂ, ਸੰਨੀ ਸੂਰ, ਭਾਈ ਰਾਜ ਸਿੰਘ, ਹਰਦੀਪ ਸਿੰਘ, ਗੋਲਡੀ ਚਾਵਲਾ, ਇਸ਼ਵਿੰਦਰ ਸਿੰਘ, ਜਸਬੀਰ ਸਿੰਘ ਗਤਕਾ ਕੋਚ, ਸੋਨੂੰ ਸਿੰਘ, ਪਿ੍ਰੰਸ ਸਾਹ ਅਤੇ ਬੀਬੀ ਤ੍ਰਿਪਤ ਕੌਰ ਨੇ ਵਿਸ਼ੇਸ਼ ਸੇਵਾ ਨਿਭਾਈ।

Posted By: Jagjit Singh