ਸੁਰਜੀਤ ਪ੍ਰਜਾਪਤ, ਮੰਡੀ ਲਾਧੂਕਾ

ਜ਼ਿਲ੍ਹਾ ਫ਼ਾਜ਼ਿਲਕਾ ਮਾਰਕੀਟ ਕਮੇਟੀ ਦੇ ਅਧੀਨ ਪੈਂਦੀ ਲਾਧੂਕਾ ਅਨਾਜ ਮੰਡੀ 'ਚ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਆੜ੍ਹਤ ਦੀਆਂ ਦੁਕਾਨਾਂ ਤੋਂ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ।ਜਿਸ ਦੀ ਜਾਣਕਾਰੀ ਅਮਨੀਸ਼ ਮਹਿਤਾ ਆੜ੍ਹਤੀਏ ਯੂਨੀਅਨ ਪ੍ਰਧਾਨ ਲਾਧੂਕਾ ਨੇ ਦੱਸਿਆ ਕਿ ਚੋਰੀਆਂ ਦਾ ਸਭ ਤੋਂ ਵੱਡਾ ਕਾਰਨ ਅਨਾਜ ਮੰਡੀ ਦੀਆਂ ਬੰਦ ਪਈਆਂ ਲਾਈਟਾਂ ਹਨ।ਚੋਰਾਂ ਵੱਲੋਂ ਰਾਤ ਦੇ ਹਨ੍ਹੇਰੇ 'ਚ ਆੜ੍ਹਤ ਦੀਆਂ ਦੁਕਾਨਾਂ ਨੂੰ ਪਾੜ ਲਾ ਕੇ ਚੋਰੀ ਕਰਨਾ ਬੇਹੱਦ ਆਸਾਨ ਹੋ ਗਿਆ।ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਅਨਾਜ ਮੰਡੀ ਲਾਧੂਕਾ ਪੁਖ਼ਤਾ ਪ੍ਰਬੰਧਾਂ ਤੋਂ ਵਾਂਝੀ ਹੈ। ਜੇਕਰ ਸਾਰੀ ਅਨਾਜ ਮੰਡੀ ਦੀ ਲਾਈਟਾਂ ਜਗਾਉਣੀਆਂ ਸੰਭਵ ਨਹੀਂ ਹਨ ਤਾਂ ਦੁਕਾਨਾਂ ਦੇ ਅੱਗੇ ਲੱਗੀਆਂ ਬਾਊਂਡਰੀ ਲਾਈਟਾਂ ਰਾਤ ਸਮੇਂ ਜ਼ਰੂਰ ਚਾਲੂ ਕੀਤੀਆਂ ਜਾਣ ਤਾਂ ਜੋ ਆਉਣ ਵਾਲੇ ਸਮੇਂ 'ਚ ਚੋਰੀ ਅਤੇ ਕਈ ਹੋਰ ਤਰਾਂ੍ਹ ਦੀਆਂ ਵਾਰਦਾਤਾਂ ਤੋਂ ਬਚਾਇਆ ਜਾ ਸਕੇ।ਰਾਤ ਸਮੇਂ ਲਾਈਟਾਂ ਬੰਦ ਹੋਣ ਦੇ ਕਾਰਨ ਅਨਾਜ ਮੰਡੀ 'ਚ ਲੱਗੀਆਂ ਲੋਹੇ ਦੀਆਂ ਐਂਗਲਾਂ ਤਕਰੀਬਨ ਚੋਰੀ ਹੋ ਚੁੱਕੀਆਂ ਹਨ ਪੰ੍ਤੂ ਮਾਰਕੀਟ ਕਮੇਟੀ ਕੁੰਭਕਰਨੀ ਨੀਂਦ ਤੋਂ ਵੀ ਵੱਡੀ ਨੀਂਦ ਲੈ ਰਹੀ ਹੈ।

ਜਦੋਂ ਇਸ ਬਾਬਤ ਮਾਰਕੀਟ ਕਮੇਟੀ ਫਾਜ਼ਿਲਕਾ ਦੇ ਸੈਕਟਰੀ ਜਸਵਿੰਦਰ ਸਿੰਘ ਨੂੰ ਤਕਰੀਬਨ 10 ਵਾਰ ਫੋਨ ਕੀਤਾ ਗਿਆ ਪੰ੍ਤੂ ਉਨਾਂ੍ਹ ਵੱਲੋਂ ਨਹੀਂ ਚੁੱਕਿਆ ਗਿਆ।ਜਿਸ ਤੋਂ ਪਤਾ ਲੱਗਦਾ ਹੈ ਕਿ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਅਥਾਹ ਲਾਪ੍ਰਵਾਹੀਆਂ ਕੀਤੀਆਂ ਜਾ ਰਹੀਆਂ ਹਨ। ਮਾਰਕੀਟ ਕਮੇਟੀ ਫਾਜ਼ਿਲਕਾ ਦੇ ਡੀਐੱਮਓ ਦਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਬੰਦ ਪਈਆਂ ਲਾਈਟਾਂ ਜਲਦ ਤੇ ਜ਼ਰੂਰ ਜਗਾ ਦਿੱਤੀਆਂ ਜਾਣਗੀਆਂ ਤਾਂ ਜੋ ਆਉਣ ਵਾਲੇ ਸਮੇਂ 'ਚ ਆੜ੍ਹਤੀਆਂ ਦੀਆਂ ਦੁਕਾਨਾਂ 'ਤੇ ਹੋਣ ਵਾਲੀ ਚੋਰੀਆਂ ਨੂੰ ਪੂਰੀ ਤਰਾਂ੍ਹ ਠੱਲ ਪਾਈ ਜਾ ਸਕੇ।