ਸਚਿਨ ਮਿੱਢਾ, ਜਲਾਲਾਬਾਦ: ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਅੱਜ ਜਲਾਲਾਬਾਦ ਪੁੱਜੇ। ਇਸ ਮੌਕੇ ਉਨਾਂ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਉਨਾਂ ਨੂੰ ਜਥੇਬੰਦੀ ਵਲੋਂ ਉਲੀਕੇ ਜਾ ਰਹੇ ਸੰਘਰਸ਼ਾਂ ਤੋਂ ਜਾਣੂ ਕਰਵਾਇਆ। ਸੰਬੋਧਨ ਕਰਦਿਆਂ ਹਰਮੀਤ ਸਿੰਘ ਕਾਦੀਆਂ ਸੂਬਾ ਪ੍ਰਧਾਨ ਨੇ ਦੱਸਿਆ ਕਿ ਇੱਥੇ ਆਉਣ ਦਾ ਮਨੋਰਥ ਕਿਸਾਨਾਂ ਨੂੰ ਸਰਕਾਰ ਵਲੋਂ ਕੀਤੇ ਵਾਅਦੇ ਜਿਵੇਂ ਸਿੱਧੀ ਬੀਜਾਈ ਦੀ ਰਾਸ਼ੀ ਦੀ ਮੰਗ ਪੂਰੀ ਨਾ ਕਰਨਾ, ਮੂੰਗੀ 'ਤੇ ਐਸ.ਐਸ.ਪੀ. ਨਾ ਦੇਣਾ, ਪਾਣੀ ਨਾਲ ਹੋਏ ਖ਼ਰਾਬੇ ਦਾ ਮੁਆਵਜ਼ਾ ਨਾ ਦੇਣ, ਲੰਪੀ ਸਕਿਨ ਬਿਮਾਰੀ ਨਾਲ ਮਰੇ ਪਸ਼ੂਆਂ ਦਾ ਮੁਆਵਜ਼ਾ ਨਾ ਦੇਣ, ਝੋਨੇ ਤੇ ਨਰਮੇ ਦੀਆਂ ਬਿਮਾਰੀਆਂ ਨਾਲ ਹੋਏ ਖ਼ਰਾਬੇ ਦਾ ਮੁਆਵਜ਼ਾ ਨਾ ਦੇਣ 'ਤੇ ਖ਼ਿਲਾਫ਼ ਜਾਗਰੂਕ ਕਰਨਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਰਾਲੀ ਨਾਲ ਸਾੜਨ ਦੀਆਂ ਗੱਲਾਂ ਕਹਿ ਕੇ ਸਬਸਿਡੀ 'ਤੇ ਸੰਦ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਪਰ ਇਹ ਸੰਦਾਂ ਦੀ ਸਬਸਿਡੀ ਸਿਰਫ਼ 12 ਤੋਂ 12 ਪ੍ਰਤੀਸ਼ਤ ਕਿਸਾਨਾਂ ਦੇ ਕੋਲ ਹੀ ਪੁੱਜੀ, ਜਿਸ ਨਾਲ ਪਰਾਲੀ ਦਾ ਨਿਪਟਾਰਾ ਨਹੀਂ ਹੋ ਸਕਦਾ। ਇਸ ਲਈ ਸਰਕਾਰ ਇਸ ਦਾ ਬਦਲਵਾਂ ਹੱਲ ਲਭੇ ਨਹੀਂ ਤਾਂ ਕਿਸਾਨਾਂ ਕੋਲ ਤਾਂ ਇਕਲੌਤਾ ਰਾਹ ਅੱਗ ਲਗਾਉਣ ਦਾ ਹੀ ਬੱਚਿਆ ਹੈ। ਉਨ੍ਹਾਂ ਇਸ ਮੌਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਕਿਸਾਨਾਂ ਦਾ ਚਲਾਨ ਨਾ ਕੱਟਣ ਦੇ ਦਿੱਤੇ ਬਿਆਨ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਉਨਾਂ ਦੀ ਜਥੇਬੰਦੀ ਵਲੋਂ ਛੋਟੇ ਕਿਸਾਨਾਂ ਨੂੰ ਪਰਾਲੀ ਦੇ ਹੱਲ ਲਈ 5 ਹਜ਼ਾਰ ਰੁਪਏ ਉਸ ਤੋਂ ਉੱਤੇ ਦੇ ਕਿਸਾਨਾਂ ਨੂੰ ਪਰਾਲੀ ਦੇ ਹੱਲ ਲਈ 15 ਹਜ਼ਾਰ ਰੁਪਏ ਦੀ ਰਾਸ਼ੀ ਦਿਵਾਉਣ ਲਈ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਪੈਰਵਾਈ ਕੀਤੀ ਗਈ। ਜਿਸ ਵਿਚ ਸਾਲ 2019 ਦੌਰਾਨ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਕਿਸਾਨਾਂ 2500-2500 ਰੂਪਏ ਦੀ ਰਾਸ਼ੀ ਜਾਰੀ ਕੀਤੀ ਜਾਵੇ ਜਿਸ ਤੋਂ ਵੀ ਸਰਕਾਰਾਂ ਭੱਜੀਆਂ ਹਨ