ਸੋਮ ਪ੍ਰਕਾਸ਼, ਜਲਾਲਾਬਾਦ : ਜ਼ਿਲ੍ਹਾ ਫਾਜ਼ਿਲਕਾ ਦੇ ਸੀਨੀਅਰ ਮੈਡੀਕਲ ਅਫਸਰ ਨੇ ਸੂਚਨਾ ਦੇ ਆਧਾਰ 'ਤੇ ਲਿੰਗ ਨਿਰਧਾਰਣ ਟੈਸਟ ਕਰਵਾਉਣ ਵਾਲੇ ਗਿਰੋਹ 'ਚ ਸ਼ਾਮਿਲ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਿਟੀ ਪੁਲਿਸ ਨੇ ਇਸ ਸਬੰਧੀ ਪਰਮਜੀਤ ਕੌਰ ਪਤਨੀ ਅੰਗਰੇਜ ਸਿੰਘ ਵਾਸੀ ਬਸਤੀ ਭਗਵਾਨਪੁਰਾ ਜਲਾਲਾਬਾਦ, ਪਰਮਿੰਦਰ ਕੌਰ ਪਤਨੀ ਰਮੇਸ਼ ਵਾਸੀ ਬਾਵਦੀਨ ਵਾਲਾ ਜ਼ਿਲ੍ਹਾ ਸਿਰਸਾ (ਹਰਿਆਣਾ), ਗੌਰਵ ਕੁਮਾਰ ਉਰਫ਼ ਗੋਰਾ ਅਮੀਰ ਖਾਸ 'ਤੇ ਇਕ ਅਣਪਛਾਤੇ ਖ਼ਿਲਾਫ਼ ਪੀਸੀਪੀਐਨਡੀਟੀ ਦੀ ਧਾਰਾ3ਏ, 420, 120ਬੀ ਦੇ ਤਹਿਤ ਦਰਜ ਕੀਤਾ ਹੈ।

ਜਾਂਚ ਅਧਿਕਾਰੀ ਜਗਜੀਤ ਸਿੰਘ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਇੰਦਰਦੀਪ ਸਿੰਘ ਨੂੰ ਜਾਣਕਾਰੀ ਮਿਲੀ ਸੀ ਕਿ ਜਲਾਲਾਬਾਦ ਦੀ ਰਹਿਣ ਵਾਲੀ ਪਰਮਜੀਤ ਕੌਰ ਨੇ ਲਿੰਗ ਨਿਰਾਧਰਣ ਟੈਸਟ ਕਰਵਾਉਣ ਲਈ ਵਿਚੋਲਗੀ ਲਈ ਗਿਰੋਹ ਬਣਾਇਆ ਹੈ ਅਤੇ ਪੈਸੇ ਲੈ ਕੇ ਟੈਸਟ ਕਰਵਾਉਂਦੀ ਹੈ। ਇਸੇ ਤਹਿਤ ਹਰਿਆਣਾ ਤੋਂ ਇਕ ਔਰਤ ਨੂੰ ਇਸ ਗੋਰਖਧੰਦੇ ਦਾ ਪਰਦਾਫਾਸ਼ ਕਰਨ ਲਈ ਤਿਆਰ ਕੀਤਾ ਗਿਆ। ਉਸ ਨੇ ਪਰਮਿੰਦਰ ਕੌਰ ਵਾਸੀ ਸਿਰਸਾ ਨੂੰ ਲਿੰਗ ਨਿਰਾਧਰਣ ਟੈਸਟ ਲਈ ਪੇਸ਼ਕਸ਼ ਕੀਤੀ ਜਿਸ ਤੋਂ ਬਾਅਦ ਉਸ ਨੇ ਪਰਮਜੀਤ ਕੌਰ ਵਾਸੀ ਜਲਾਲਾਬਾਦ ਨਾਲ ਮਿਲਾਇਆ। ਜਦੋਂ ਜਲਾਲਾਬਾਦ ਪਹੁੰਚਣ 'ਤੇ ਉਨ੍ਹਾਂ 40 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਤਾਂ ਸੀਨੀਅਰ ਮੈਡੀਕਲ ਅਫਸਰ ਨੇ ਹਰਿਆਣਾ ਅਤੇ ਪੰਜਾਬ ਦੀ ਟੀਮ ਨਾਲ ਮਿਲ ਕੇ ਇਨ੍ਹਾਂ ਨੂੰ ਰਾਸ਼ੀ ਸਮੇਤ ਗ੍ਰਿਫ਼ਤਾਰ ਕਰ ਲਿਆ ਜਦਕਿ ਇਸ ਗਿਰੋਹ 'ਚ ਸ਼ਾਮਿਲ ਦੋ ਹੋਰਨਾਂ ਲੋਕਾਂ ਖ਼ਿਲਾਫ਼ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ।

Posted By: Seema Anand