ਮੱਧੂਪ ਮੁੰਜਾਲ, ਜਲਾਲਾਬਾਦ
ਜਲਾਲਾਬਾਦ ਤੋਂ ਥੋੜੀ ਦੂਰੀ 'ਤੇ ਪੈਂਦੇ ਪਿੰਡ ਜੰਡਵਾਲਾ ਵਿਖੇ ਕਿਰਤੀ ਕਿਸਾਨ ਯੂਨੀਅਨ ਦੇ ਵੱਲੋਂ 15 ਮੈਂਬਰੀ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਚੋਣ ਦੌਰਾਨ ਸਰਬਸੰਮਤੀ ਨਾਲ ਪ੍ਰਧਾਨ ਅੰਗਰੇਜ਼ ਸਿੰਘ, ਉਪ ਪ੍ਰਧਾਨ ਬਲਰਾਜ ਸਿੰਘ, ਖਜਾਨਚੀ ਹਰਜਿੰਦਰ ਸਿੰਘ, ਸੈਕਟਰੀ ਗੁਰਪ੍ਰਰੀਤ ਸਿੰਘ,ਪ੍ਰਰੈਸ ਸਕੱਤਰ ਬਲਤੇਜ ਸਿੰਘ ਨੂੰ ਚੁਣਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਡਾ. ਸੁਖਚੈਨ ਸਿੰਘ,ਸੀਨੀਅਰ ਆਗੂ ਕੁਲਵਿੰਦਰ ਸਿੰਘ, ਹਰਮੀਤ ਸਿੰਘ, ਮੁਖਤਿਆਰ ਸਿੰਘ ਜਗਦੀਸ਼ ਰਾਏ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦਾ ਦਰਿਆਈ ਪਾਣੀ ਮੁਫਤ 'ਚ ਦੂਜੇ ਸੂਬਿਆਂ ਨੂੰ ਲੁਟਾਇਆ ਜਾ ਰਿਹਾ ਹੈ। ਦੂਸਰੇ ਪਾਸੇ ਧਰਤੀ ਹੇਠਲੇ ਪਾਣੀ ਦਾ ਗੰਭੀਰ ਸੰਕਟ ਖੜ੍ਹਾ ਹੋਣ ਕਰਕੇ ਪੰਜਾਬ ਦੀ ਧਰਤੀ ਜਹਿਰੀਲਾ ਰੇਗਿਸਤਾਨ ਬਣਨ ਵੱਲ ਵੱਧ ਰਹੀ ਹੈ। ਉਨਾਂ੍ਹ ਕਿਹਾ ਕਿ ਫਾਜ਼ਿਲਕਾ ਇਲਾਕੇ ਦੇ ਜ਼ਿਆਦਾਤਰ ਪਿੰਡਾਂ ਦਾ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਹੈ। ਜਿਸ ਨਾਲ ਲਗਾਤਾਰ ਬਿਮਾਰੀਆਂ ਦਾ ਪਸਾਰਾ ਵਧ ਰਿਹਾ ਹੈ ਤੇ ਫੈਕਟਰੀਆਂ ਦਾ ਗੰਦਾ ਪਾਣੀ ਲਗਾਤਾਰ ਦਰਿਆਵਾਂ ਵਿਚ ਸੁੱਟਿਆ ਜਾ ਰਿਹਾ ਹੈ।ਜਿਸ ਨਾਲ ਨਹਿਰੀ ਪਾਣੀ ਵੀ ਪੀਣਯੋਗ ਨਹੀਂ ਰਿਹਾ। ਕਾਰਪੋਰੇਟ ਆਪਣੇ ਮੁਨਾਫੇ ਦੀ ਹਵਸ ਵਿੱਚ ਇਥੋਂ ਤੱਕ ਅੰਨ੍ਹੇ ਹੋ ਚੁੱਕੇ ਹਨ ਕਿ ਉਨਾਂ੍ਹ ਨੇ ਇਸ ਧਰਤੀ ਦਾ ਹਵਾ ਪਾਣੀ ਮਿੱਟੀ ਪੁਲੀਤ ਕਰਕੇ ਰੱਖ ਦਿੱਤਾ ਹੈ। ਇਸ ਕਰਕੇ ਕਾਰਪੋਰੇਟ ਲੁਟੇਰੀਆਂ ਜਮਾਤਾਂ ਦੇ ਖਿਲਾਫ ਜਥੇਬੰਦਕ ਤਾਕਤ ਦੇ ਅੰਦਰ ਰਹਿ ਕੇ ਹੀ ਲੜਿਆ ਜਾ ਸਕਦਾ ਹੈ।ਇਸ ਲਈ ਪਿੰਡ ਦੇ ਨਿਵਾਸੀ ਵਧਾਈ ਦੇ ਪਾਤਰ ਹਨ ਜਿਨਾਂ੍ਹ ਨੇ ਆਪਣੀ ਜਥੇਬੰਦਕ ਤਾਕਤ ਨੂੰ ਮਜ਼ਬੂਤ ਕੀਤਾ ਹੈ ਅਤੇ ਸੰਘਰਸ਼ਾਂ ਦੇ ਰਾਹ ਤੇ ਤੁਰਨ ਦਾ ਅਹਿਦ ਕੀਤਾ ਹੈ। ਇਸ ਮੌਕੇ ਬਲਵੰਤ ਿਢੱਲੋਂ, ਰਾਜਪਾਲ ਬਰਾੜ, ਬਲਰਾਜ ਸਰਪੰਚ, ਬਲਵਿੰਦਰ ਸੰਧੂ, ਚਰਨਜੀਤ ਬਰਾੜ,ਗੁਰਦੀਪ ਗੀਪਾ, ਸਵਰਨ ਸੰਧੂ ,ਹਰਪ੍ਰਰੀਤ ਵੜਿੰਗ, ਦਲਵੀਰ ਸੰਧੂ, ਲਖਬੀਰ ਸਿੰਘ ਆਦਿ ਹਾਜ਼ਰ ਸਨ।