ਤੇਜਿੰਦਰ ਸਿੰਘ ਖਾਲਸਾ, ਅਬੋਹਰ

ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਉਨ੍ਹਾਂ ਦੀ ਮਾਤਾ ਵੱਲੋਂ ਬੂਟੇ ਲਗਾਉਣ ਦੀ ਪੇ੍ਰਰਨਾ ਸਦਕਾ ਟਿੱਬਿਆਂ ਦਾ ਪੁੱਤ ਵੈੱਲਫੇਅਰ ਸੁਸਾਇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਬਾਬਤ ਅੱਜ ਸੰਸਥਾ ਦੇ ਪ੍ਰਧਾਨ ਰਾਜਾ ਬਰਾੜ ਕੁੰਡਲ ਅਤੇ ਮੀਤ ਪ੍ਰਧਾਨ ਸਤਨਾਮ ਸਿੰਘ ਬੁਰਜ ਨੇ ਦੱਸਿਆ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਮਾਤਾ ਦੀ ਪੇ੍ਰਰਨਾ ਸਦਕਾ ਟਿੱਬਿਆਂ ਦਾ ਪੁੱਤ ਸੁਸਾਇਟੀ ਦਾ ਗਠਨ ਕੀਤਾ ਹੈ। ਸੰਸਥਾ ਦੇ ਤੌਰ 'ਤੇ ਸਮਾਜ ਭਲਾਈ ਦੇ ਕੰਮ ਵਧ ਚੜ੍ਹ ਕੇ ਕੀਤੇ ਜਾਣਗੇ ਅਤੇ ਅਸੀਂ ਸਿੱਧੂ ਮੂਸੇ ਵਾਲੇ ਦੇ ਨਾਮ ਤੇ ਕਦੇ ਕੋਈ ਦਾਗ. ਨਹੀਂ ਲੱਗਣ ਦੇਵਾਂਗੇ। ਉਨ੍ਹਾਂ ਕਿਹਾ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦੇ ਭੋਗ ਤੇ ਉਨ੍ਹਾਂ ਦੀ ਮਾਤਾ ਨੇ ਬੂਟੇ ਲਗਾਉਣ ਲਈ ਪੇ੍ਰਿਤ ਕੀਤਾ ਸੀ ਜਿਸ ਤਹਿਤ ਸੰਸਥਾ ਪੂਰੇ ਪੰਜਾਬ ਵਿਚ ਵੱਡੇ ਪੱਧਰ 'ਤੇ ਬੂਟੇ ਲਗਾਉਣ ਦੀ ਮੁਹਿੰਮ ਚਲਾਵੇਗੀ। ਉਨ੍ਹਾਂ ਦੱਸਿਆ ਕਿ ਸੰਸਥਾ ਦੇ ਸਰਪ੍ਰਸਤ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਬਣਾਇਆ ਜਾਵੇਗਾ ਜਿਸ ਬਾਬਤ ਜਲਦੀ ਪਿੰਡ ਮੂਸੇ ਜਾ ਕੇ ਮਰਹੂਮ ਗਾਇਕ ਦੇ ਪਰਿਵਾਰ ਤੋਂ ਅਸ਼ੀਰਵਾਦ ਲਿਆ ਜਾਵੇਗਾ। ਉਨ੍ਹਾਂ ਕਿਹਾ ਸਾਡੀ ਸੰਸਥਾ ਦਾ ਮਕਸਦ ਸਮਾਜ ਭਲਾਈ ਦੇ ਕੰਮ ਕਰਨਾ ਹੈ, ਜਿਸ ਵਿਚ ਬੂਟੇ ਲਗਾਉਣ ਤੋਂ ਇਲਾਵਾ ਬੱਚਿਆਂ ਦੀ ਭਲਾਈ ਦੇ ਨਾਲ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਵੀ ਕੰਮ ਕਰਨਾ ਹੋਵੇਗਾ। ਇਸ ਮੌਕੇ ਤਲਵਿੰਦਰ ਸਿੰਘ ਹੇਅਰ, ਅਰਸ਼ਦੀਪ ਸਿੰਘ, ਗੁਰਲਾਲ ਸਿੰਘ ਬਰਾੜ ਆਦਿ ਸੰਸਥਾ ਮੈਂਬਰ ਹਾਜ਼ਰ ਸਨ।