ਸੁਖਵਿੰਦਰ ਥਿੰਦ, ਫਾਜ਼ਿਲਕਾ : ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕਰਨੀ ਖੇੜਾ ਦੀ ਇਕ ਵੀਡੀਓ ਵਾਇਰਲ ਹੋਈ ਹੈ। ਜਿਸ 'ਚ ਪਿੰਡ ਵਾਸੀ ਇਕ ਆਦਮੀ ਨਾਲ ਕੁੱਟਮਾਰ ਕਰ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਨੇ ਪਿੰਡ ਦੇ ਬੱਚੇ ਨੂੰ ਖਾਣ ਦਾ ਲਾਲਚ ਦੇ ਕੇ ਬੱਚਾ ਚੋਰੀ ਕਰ ਰਿਹਾ ਸੀ। ਪਿੰਡ ਵਾਸੀਆਂ ਵੱਲੋਂ ਉਸ ਨੂੰ ਫੜ ਕੇ ਉਸ ਦੀ ਕੁੱਟਮਾਰ ਕੀਤੀ ਤੇ ਬਾਅਦ 'ਚ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਵਾਇਰਲ ਹੋਈ ਵੀਡੀਓ 'ਚ ਇਕ ਆਦਮੀ ਇਹ ਕਹਿ ਰਿਹਾ ਹੈ ਕਿ ਉਹ ਖੇਤ 'ਚ ਕੰਮ ਕਰਨ ਗਿਆ ਸੀ ਤਾਂ ਉਸ ਨੂੰ ਘਰ ਤੋਂ ਫੋਨ ਆਇਆ ਕਿ ਇਕ ਨੌਜਵਾਨ ਮੁੰਡਾ ਆਪਣੀ ਕੁੜੀ ਨੂੰ ਚੁੱਕ ਕੈ ਲੈ ਜਾ ਰਿਹਾ ਸੀ, ਪਰ ਥਾਣਾ ਸਦਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਉਸ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ।

ਗੈਸ ਏਜੰਸੀ ਦੇ ਕਰਿੰਦਿਆਂ ਕੋਲੋਂ ਨਕਦੀ ਖੋਹਣ ਦੀ ਕੋਸ਼ਿਸ਼ ਕਰਦੇ ਲੁਟੇਰੇ ਗੋਲ਼ੀਆਂ ਚਲਾ ਕੇ ਫ਼ਰਾਰ, ਵਾਰਦਾਤ ਕਾਰਨ ਲੋਕ ਸਹਿਮੇ

ਉੱਧਰ ਫੜੇ ਹੋਏ ਨੌਜਵਾਨ ਦੇ ਘਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਬੇਕਸੂਰ ਹੈ, ਉਹ ਤਾਂ ਪਿੰਡ ਕਰਨੀ ਖੇੜਾ ਵਿਚ ਇਕ ਹਕੀਮ ਤੋਂ ਦਵਾਈ ਲੈਣ ਗਿਆ ਸੀ, ਜਦੋਂ ਇਸ ਸਬੰਧੀ ਥਾਣਾ ਸਦਰ ਮੁੱਖੀ ਜਸਵੰਤ ਸਿੰਘ ਭੱਟੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਕੇਸ ਦੀ ਜਾਂਚ ਕਰ ਰਹੇ ਹਾਂ ਜਿਵੇ ਹੀ ਜਾਂਚ ਹੋਵੇਗੀ, ਅੱਗੇ ਕਾਰਵਾਈ ਕੀਤੀ ਜਾਵੇਗੀ।

Posted By: Amita Verma