ਜੇਐੱਨਐੱਨ, ਫਾਜ਼ਿਲਕਾ : ਜ਼ਿਲ੍ਹੇ ਦੇ ਇਕ ਪਿੰਡ 'ਚ ਇਕ ਕਲਯੁੱਗੀ ਪਿਓ ਵੱਲੋਂ ਆਪਣੀ ਹੀ 12 ਸਾਲ ਧੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਉਹ ਆਪਣੀ ਧੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਰੌਲਾ ਸੁਣ ਕੇ ਬੱਚੀ ਦੀ ਮਾਂ ਉੱਠ ਗਈ ਤੇ ਉਸ ਨੇ ਆਪਣੇ ਪਤੀ ਨੂੰ ਕੁੱਟ ਕੇ ਉਥੋਂ ਭਜਾਇਆ। ਇਸ ਤੋਂ ਬਾਅਦ ਸਵੇਰੇ ਬੱਚੀ ਦਾ ਮੈਡੀਕਲ ਕਰਵਾ ਕੇ ਇਸ ਦੀ ਸੂਚਨਾ ਸਦਰ ਪੁਲਿਸ ਨੂੰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਔਰਤ ਨੇ ਦੱਸਿਆ ਕਿ ਰੋਜ਼ਾਨਾ ਦੇ ਵਾਂਗ 25 ਮਈ ਨੂੰ ਵੀ ਉਹ ਰਾਤ ਵੇਲੇ ਵਰਾਂਡੇ 'ਚ ਸੌ ਰਹੀ ਸੀ ਕਿ ਉਸ ਦੀ ਬੱਚੀ ਦੀ ਰੋਣ ਦੀ ਆਵਾਜ਼ ਉਸ ਨੂੰ ਸੁਣਾਈ ਦਿੱਤੀ। ਜਦੋਂ ਉਹ ਅੰਦਰ ਕਮਰੇ 'ਚ ਗਈ ਤਾਂ ਉਸ ਦਾ ਪਤੀ ਜੋਗਿੰਦਰ ਸਿੰਘ ਉਸ ਦੀ 12 ਸਾਲਾ ਧੀ ਨਾਲ ਗਲਤ ਹਰਕਤ ਕਰ ਰਿਹਾ ਸੀ। ਉਸ ਨੇ ਪਹਿਲਾਂ ਕੋਲ ਹੀ ਪਏ ਡੰਡੇ ਨਾਲ ਪਹਿਲਾਂ ਪਤੀ ਨੂੰ ਉਥੋਂ ਭਜਾਇਆ ਤੇ ਫਿਰ ਬੱਚੀ ਨੂੰ ਸੰਭਾਲਿਆ। ਬੱਚੀ ਨੇ ਰੋਂਦੇ ਹੋਏ ਉਸ ਨੂੰ ਸਾਰੀ ਗੱਲ ਦੱਸੀ। ਜਿਸ ਤੋਂ ਬਾਅਦ ਉਸ ਨੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਬੱਚੀ ਦਾ ਮੈਡੀਕਲ ਕਰਵਾਇਆ। ਉੱਧਰ ਮਾਮਲੇ ਦੀ ਜਾਂਚ ਕਰ ਰਹੀ ਸਦਰ ਥਾਣਾ ਇੰਚਾਰਜ ਸ਼ਿਮਲਾ ਰਾਣੀ ਨੇ ਕਿਹਾ ਕਿ ਉਕਤ ਮਾਮਲੇ 'ਚ ਬੱਚੀ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Posted By: Amita Verma