ਸੁਰਜੀਤ ਪ੍ਰਜਾਪਤ ਮੰਡੀ ਲਾਧੂਕਾ : ਦਿੱਲੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਪੀਲ ਕੀਤੀ ਗਈ ਸੀ ਕਿ ਕੋਈ ਵੀ ਸਿਆਸੀ ਪਾਰਟੀ ਦੇ ਲੀਡਰ ਚੋਣਾਂ ਦੀ ਤਾਰੀਖ਼ ਨਿਸ਼ਚਿਤ ਹੋਣ ਤਕ ਪਿੰਡਾਂ 'ਚ ਕੋਈ ਵੀ ਸਿਆਸੀ ਪੋ੍ਗਰਾਮ ਨਾ ਕੀਤਾ ਜਾਵੇ ਪੰ੍ਤੂ ਇਸ ਦੇ ਬਾਵਜੂਦ ਵੀ ਸ਼ੋ੍ਮਣੀ ਅਕਾਲੀ ਦਲ ਨਾਲ ਸਬੰਧਿਤ ਉਮੀਦਵਾਰ ਹੰਸ ਰਾਜ ਜੋਸਨ ਵੱਲੋਂ ਮੰਡੀ ਲਾਧੂਕਾ 'ਚ ਮੀਟਿੰਗ ਕੀਤੀ ਗਈ। ਜਿਸ ਦਾ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਉਨਾਂ੍ਹ ਨੇ ਹੰਸ ਰਾਜ ਜੋਸਨ ਨੂੰ ਘੇਰ ਲਿਆ। ਕਿਸਾਨਾਂ ਦੇ ਧਰਨੇ ਤੋਂ ਬਾਅਦ ਪ੍ਰਸ਼ਾਸਨ ਨੂੰ ਮੌਕੇ 'ਤੇ ਆਉਣਾ ਪਿਆ। ਪੁਲਿਸ ਪ੍ਰਸ਼ਾਸਨ ਵੱਲੋਂ ਦੋਵੇਂ ਧਿਰਾਂ ਵਿੱਚ ਬਚਾਅ ਕਰਦੇ ਹੋਏ ਮੌਕੇ 'ਤੇ ਪਹੁੰਚੇ ਸਬ ਡਵੀਜ਼ਨ ਫ਼ਾਜ਼ਿਲਕਾ ਦੇ ਡੀਐਸਪੀ ਜਸਵੀਰ ਸਿੰਘ ਪੰਨੂ ਵੱਲੋਂ ਹੰਸ ਰਾਜ ਜੋਸਨ ਨੂੰ ਮੌਕੇ ਤੋਂ ਆਪਣੀ ਸਰਕਾਰੀ ਗੱਡੀ ਵਿੱਚ ਕੱਿਢਆ ਗਿਆ। ਧਰਨੇ 'ਤੇ ਬੈਠੇ ਕਿਸਾਨਾਂ ਤੇ ਇਕਾਈ ਪ੍ਰਧਾਨ ਕਰਮ ਥਿੰਦ ਨੇ ਮੰਗ ਕੀਤੀ ਕਿ ਹੰਸ ਰਾਜ ਜੋਸਨ ਧਰਨੇ 'ਚ ਆ ਕੇ ਉਨਾਂ੍ਹ ਦੇ ਕੁਝ ਸਵਾਲਾਂ ਦਾ ਜਵਾਬ ਦੇਣ ਪੰ੍ਤੂ ਮੌਕੇ 'ਤੇ ਹੰਸ ਰਾਜ ਜੋਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਸਭ ਮਨਜ਼ੂਰ ਨਹੀਂ ਕੀਤਾ ਗਿਆ ਜਿਸ ਦੇ ਬਾਅਦ ਕਿਸਾਨਾਂ ਵੱਲੋਂ ਮੁਰਦਾਬਾਦ ਦੇ ਨਾਅਰੇ ਲਾਏ ਗਏ। ਇਸ ਬਾਬਤ ਜਦੋਂ ਅਕਾਲੀ ਦਲ ਦੇ ਉਮੀਦਵਾਰ ਹੰਸ ਰਾਜ ਜੋਸਨ ਨਾਲ ਗੱਲ ਕੀਤੀ ਤਾਂ ਉਨਾਂ੍ਹ ਕਿਹਾ ਸਾਡੇ ਵੱਲੋਂ ਕੋਈ ਵੀ ਸਿਆਸੀ ਮੀਟਿੰਗ ਨਹੀਂ ਕੀਤੀ ਗਈ ਜਦਕਿ ਅਸੀਂ ਤਾਂ ਸਾਡੇ ਇਕ ਸੱਜਣ ਦੇ ਬੱਚੇ ਦੀ ਜਨਮਦਿਨ ਪਾਰਟੀ ਮਨਾਉਣ ਲਈ ਆਏ ਸੀ। ਅਸੀਂ ਖ਼ੁਦ ਵੀ ਕਿਸਾਨ ਹਾਂ ਅਤੇ ਕਿਸਾਨ ਭਾਈਚਾਰੇ ਦਾ ਸਤਿਕਾਰ ਕਰਦੇ ਹਾਂ।ਇਸ ਮੌਕੇ ਕਰਨ ਥਿੰਦ ਇਕਾਈ ਪ੍ਰਧਾਨ, ਸੰਨੀ ਕੰਬੋਜ,ਬੱਬੂ ਲਾਧੂਕਾ,ਗੁਰਪ੍ਰਰੀਤ ਬਰਾੜ ਵਿਪਨ ਢੋਟ,ਕਸ਼ਮੀਰ ਚੰਦ (ਿਛਹਣੀ), ਬਰਿੰਦਰ ਪ੍ਰਧਾਨ, ਅਤਰ ਸਿੰਘ,ਅਸ਼ੋਕ ਕੁਮਾਰ,ਨਿਸ਼ਾਨ ਚੰਦ ਕੰਬੋਜ ਆਦਿ ਭਾਰੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।