v> ਸੁਖਵਿੰਦਰ ਥਿੰਦ, ਫਾਜ਼ਿਲਕਾ : ਥਾਣਾ ਅਰਨੀਵਾਲਾ ਦੇ ਅਧਿਨ ਆਉਂਦੀ ਢਾਨੀ ਬੂਟਾ ਰਾਮ ਦੇ ਇਕ ਵਿਅਕਤੀ ਨੂੰ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ, ਜੋ ਕਿ ਖੇਤਾਂ 'ਚ ਡੇਰੇ 'ਤੇ ਰਹਿੰਦਾ ਸੀ। ਉਹ ਸਵੇਰੇ ਆਪਣੇ ਖੇਤਾਂ 'ਚ ਪਾਣੀ ਲਾਉਣ ਲਈ ਮੋਟਰ ਚਲਾਉਣ ਲੱਗਿਆ ਤਾਂ ਅਚਾਨਕ ਉਸ ਨੂੰ ਸਟਾਰਟਰ ਤੋਂ ਕਰੰਟ ਲੱਗਿਆ ਜਿਸ ਨਾਲ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਭੁਪਿੰਦਰ ਸਿੰਘ ਆਪਣੇ ਪਿੱਛੇ ਆਪਣੀ ਵਿਧਵਾ ਪਤਨੀ 2 ਲੜਕੀਆਂ ਨੂੰ ਛੱਡ ਗਿਆ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਅਰਨੀਵਾਲਾ ਦੇ ਏਐੱਸਆਈ ਇਕਬਾਲ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ 174 ਦੀ ਕਾਨੂੰਨੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ।

Posted By: Seema Anand