ਵੀਰ ਬਾਲ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਫੈਂਸੀ ਡਰੈੱਸ ਮੁਕਾਬਲੇ ਕਰਵਾਏ
ਵੀਰ ਬਾਲ ਦਿਵਸ ਨੂੰ ਸਮੱਰਪਿਤ ਜ਼ਿਲ੍ਹਾ ਪੱਧਰੀ ਫੈਂਸੀ ਡਰੈੱਸ ਮੁਕਾਬਲੇ ਕਰਵਾਏ
Publish Date: Tue, 09 Dec 2025 04:58 PM (IST)
Updated Date: Tue, 09 Dec 2025 05:00 PM (IST)

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਾਜ਼ਿਲਕਾ : ਚਾਈਲਡ ਵੈੱਲਫੇਅਰ ਐਸੋਸੀਏਸ਼ਨ, ਪੰਜਾਬ ਵਲੋ ਆਯੋਜਿਤ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰੀ ਵੀਰ ਬਾਲਕ ਦਿਵਸ ਮੁਕਾਬਲੇ ਫੈਂਸੀ ਡਰੈੱਸ ਅਤੇ ਡੈਕਲਾਮੇਸ਼ਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਖੂਈ ਖੇੜਾ ਵਿੱਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਫੈਂਸੀ ਡਰੈੱਸ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਨਵਜੀਤ ਕੌਰ ਬਲਾਕ ਫਾਜ਼ਿਲਕਾ 1, ਦੂਜਾ ਸਥਾਨ ਯੁਵਿਕਾ ਬਲਾਕ ਫਾਜ਼ਿਲਕਾ-2 ਅਤੇ ਤੀਜਾ ਸਥਾਨ ਆਰਵੀ ਬਲਾਕ ਗੁਰੂਹਰਸਹਾਏ-3 ਨੇ ਪ੍ਰਾਪਤ ਕੀਤਾ। ਡੈਕਲਾਮੇਸ਼ਨ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਰੀਤ ਬਲਾਕ ਗੁਰੂਹਰਸਹਾਏ-3, ਦੂਜਾ ਸਥਾਨ ਮੈਰੀ ਬਲਾਕ ਜਲਾਲਾਬਾਦ-1 ਅਤੇ ਤੀਜਾ ਸਥਾਨ ਮਨਪ੍ਰੀਤ ਕੌਰ ਬਲਾਕ ਖੂਈਆਂ ਸਰਵਰ ਨੇ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਨੂੰ ਕਰਵਾਉਣ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਾਜ਼ਿਲਕਾ 1 ਦੇ ਬਪੀਈਓ ਸੁਨੀਲ ਕੁਮਾਰ ਅਤੇ ਬਲਾਕ ਫਾਜ਼ਿਲਕਾ-2 ਦੇ ਬਪੀਈਓ ਪਰਮੋਦ ਕੁਮਾਰ ਨੇ ਮਾਰਗਦਰਸ਼ਨ ਦਿੱਤਾ। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਮੁੱਖੀ ਸਚਿਨ ਕੁਮਾਰ ਤੇ ਉਨ੍ਹਾਂ ਦੇ ਸਕੂਲ ਦੇ ਸਮੂੰਹ ਸਟਾਫ਼ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਇਨ੍ਹਾਂ ਮੁਕਾਬਲਿਆਂ ਦੀ ਮੇਜ਼ਬਾਨੀ ਕੀਤੀ। ਭਾਗ ਲੈਣ ਵਾਲੇ ਹਰੇਕ ਵਿਦੀਆਰਥੀ ਨੂੰ ਮੈਡਲ ਨਾਲ ਸਨਮਾਨਤ ਕੀਤਾ। ਮੁਕਾਬਲਿਆਂ ਦੀ ਜੱਜਮੇਂਟ ਸੁਨੀਤਾ ਸ਼ਰਮਾ ਈਟੀਟੀ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਮੂਲਿਆਂਵਾਲੀ, ਸ਼ੈਲ ਸ਼ਰਮਾ ਈਟੀਟੀ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਮੁਹੰਮਦ ਅਮੀਰਾ ਅਤੇ ਮੀਨਾ ਕੰਬੋਜ਼ ਈਟੀਟੀ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਖੂਈ ਖੇੜਾ ਨੇ ਕੀਤੀ। ਸਕੂਲ ਮੁੱਖੀ ਸਚਿਨ ਕੁਮਾਰ ਨੇ ਵੱਖ-ਵੱਖ ਬਲਾਕਾਂ ਤੋਂ ਆਏ ਹੋਏ ਅਧਿਆਪਕਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸਹਿ- ਵਿੱਦਿਅਕ ਮੁਕਾਬਲਿਆਂ ਨਾਲ ਬੱਚਿਆਂ ਨੂੰ ਕਈ ਗੁਣਾਂ ਨੂੰ ਜੀਵਨ ਵਿੱਚ ਅਪਨਾਉਣ ਤੇ ਸਿੱਖਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ 12 ਦਸੰਬਰ ਨੂੰ ਲੁਧਿਆਣਾ ਵਿੱਖੇ ਰਾਜ ਪੱਧਰ ਤੇ ਭਾਗ ਲੈਣਗੇ।