ਪੱਤਰ ਪੇ੍ਰਰਕ, ਫਾਜ਼ਿਲਕਾ : ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਹਿਨੁਮਾਈ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਯੋਗ ਅਗਵਾਈ 'ਚ ਸਿੱਖਿਆ ਵਿਭਾਗ ਪੰਜਾਬ ਅਤੇ ਐੱਸਸੀਈਆਰਟੀ ਵੱਲੋ ਨਵੰਬਰ ਮਹੀਨੇ ਨੂੰ ਮਾਤ ਭਾਸ਼ਾ ਮਹੀਨਾ ਵੱਜੋ ਮਨਾਉਂਦਿਆਂ ਸਕੂਲ ਪੱਧਰ ਤੋਂ ਜ਼ਿਲ੍ਹਾ ਪੱਧਰ ਤੱਕ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਵਿੱਦਿਅਕ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ ਹੈ। ਜ਼ਿਜਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸਕੈਂਡਰੀ ਫਾਜ਼ਿਲਕਾ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਦੀ ਅਗਵਾਈ ਹੇਠ ਜ਼ਿਲ੍ਹਾ ਫਾਜ਼ਿਲਕਾ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਪੂਰੇ ਚਾਅ, ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ। ਸਟੇਟ ਕੋਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ ਅਤੇ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ ਦੀ ਦੇਖਰੇਖ ਹੇਠ ਜ਼ਿਲ੍ਹਾ ਪੱਧਰੀ ਮੁਕਾਬਲੇ ਸਰਕਾਰੀ ਪ੍ਰਰਾਇਮਰੀ ਸਕੂਲ ਰਾਮਪੁਰਾ ਵਿਖੇ ਕਰਵਾਏ ਗਏ ਜਿਸ ਵਿੱਚ ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਨੇ ਹਿੱਸਾ ਲਿਆ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੀਐਮਟੀ ਵਰਿੰਦਰ ਕੁੱਕੜ, ਬੀਐਮਟੀ ਅਸ਼ਵਨੀ ਖੁੰਗਰ, ਬੀਐਮਟੀ ਸੰਜੀਵ ਯਾਦਵ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਮੁਕਾਬਲੇ, ਭਾਸ਼ਣ ਮੁਕਾਬਲੇ, ਕਵਿਤਾ ਗਾਇਨ ਮੁਕਾਬਲੇ, ਪੜ੍ਹਨ ਮੁਕਾਬਲੇ, ਬੋਲ ਲਿਖਤ ਮੁਕਾਬਲੇ, ਕਹਾਣੀ ਸੁਣਾਉਣ ਮੁਕਾਬਲੇ, ਚਿੱਤਰ ਕਲਾ ਮੁਕਾਬਲੇ, ਆਮ ਗਿਆਨ ਮੁਕਾਬਲੇ ਅਤੇ ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ ਹਨ।ਬੀਪੀਈਓ ਸੁਖਵਿੰਦਰ ਕੌਰ, ਬੀਪੀਈਓ ਸੁਨੀਲ ਕੁਮਾਰ, ਬੀਪੀਈੳ, ਅਜੈ ਛਾਬੜਾ ,ਨੇ ਦੱਸਿਆ ਕਿ ਇਹ ਮੁਕਾਬਲੇ ਵਿਦਿਆਰਥੀਆਂ ਅੰਦਰ ਮਾਤ ਭਾਸ਼ਾ ਪੰਜਾਬੀ ਦਾ ਮੋਹ ਹੋਰ ਪੱਕਾ ਕਰਨਗੇ। ਬੀਪੀਈਓ ਮੈਡਮ ਸੁਨੀਤਾ ਕੁਮਾਰੀ,ਸਤੀਸ਼ ਮਿਗਲਾਨੀ, ਬਲਰਾਜ ਕੁਮਾਰ, ਨਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਪੰਜਾਬੀ ਮਾਤ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਵਿੱਚ ਵਾਧਾ ਹੋਵੇਗਾ। ਇਹਨਾਂ ਮੁਕਾਬਲਿਆਂ ਦੇ ਸਫਲ ਸੰਚਾਲਨ ਪ੍ਰਬੰਧਕ ਕਮੇਟੀ ਮੈਂਬਰ ਮਨੋਜ ਧੂੜੀਆਂ,ਨੀਰਜ ਕੁਮਾਰ, ਦੁਪਿੰਦਰ ਿਢਲੋਂ, ਅਮਨ ਬਰਾੜ, ਰਿੰਸ਼ੂ ਸੇਠੀ, ਸਚਿਨ ਕੁਮਾਰ, ਸੀਐਚਟੀ ਅੰਜੂ ਰਾਣੀ, ਸੀਐਚਟੀ ਸੋਨਮ ਠਕਰਾਲ,ਸੀਐਚਟੀ ਪੁਸ਼ਪਾ ਕੁਮਾਰੀ, ਸੀਐਚਟੀ, ਸੀਮਾ ਰਾਣੀ, ਸੀਐਚਟੀ ਪ੍ਰਵੀਨ ਕੌਰ ਰਾਘਵ,ਭਾਰਤ ਸੱਭਰਵਾਲ ਵੱਲੋ ਸਮੁੱਚੇ ਪ੍ਰਬੰਧਾਂ ਦੀ ਦੇਖਰੇਖ ਕੀਤੀ ਗਈ। ਇਹਨਾਂ ਮੁਕਾਬਲਿਆਂ ਦੇ ਸਫਲ ਸੰਚਾਲਨ ਲਈ ਸੀਐਚਟੀ ਕੁਲਬੀਰ ਸਿੰਘ, ਗੁਰਦਿੱਤ ਸਿੰਘ, ਮਹਾਵੀਰ ਟਾਂਕ, ਅਧਿਆਪਕ ਮਹਿੰਦਰ ਪਾਲ ਭਗਵੰਤ ਬਵੇਜਾ,ਸਵੀਕਾਰ ਗਾਂਧੀ, ਰਜੀਵ ਸ਼ਰਮਾ, ਸੁਰਿੰਦਰ ਕੁਮਾਰ, ਸੁਖਮੰਦਰ ਸਿੰਘ, ਹਰਵਿੰਦਰ ਸਿੰਘ, ਮਹਿਮਾ ਸਿੰਘ, ਪ੍ਰਦੀਪ ਕੁੱਕੜ, ਅਧਿਆਪਕਾਂ ਮਮਤਾ ਸਚਦੇਵਾ ਸਟੇਟ ਅਵਾਰਡੀ,ਮੈਡਮ ਸੀਮਾ,ਰੰਜਨਾ ਰਾਣੀ, ਪੂਨਮ ਸਮੇਤ ਡਿਊਟੀ 'ਤੇ ਤਾਇਨਾਤ ਸਮੂਹ ਅਧਿਆਪਕਾਂ ਵੱਲੋਂ ਸਲਾਘਾਯੋਗ ਸੇਵਾਵਾ ਨਿਭਾਈਆਂ ਗਈਆਂ। ਮੰਚ ਸੰਚਾਲਨ ਮੈਡਮ ਰੇਖਾ ਸ਼ਰਮਾ ਅਤੇ ਮੈਡਮ ਨੀਤੂ ਬਾਲਾ ਵੱਲੋਂ ਬਾਖੂਬੀ ਕੀਤਾ ਗਿਆ।ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ, ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਜਿਲ੍ਹਾ ਪੱਧਰੀ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਸਟੇਟ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾ ਦਿੱਤੀਆਂ ਗਈਆਂ।