ਤੇਜਿੰਦਰ ਪਾਲ ਸਿੰਘ ਖਾਲਸਾ, ਫਾਜ਼ਿਲਕਾ
ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਕਾਰੀ ਸਕੂਲਾਂ ਦਾਖਲੇ ਵਧਾਉਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਬੜਾਵਾ ਦੇਣ ਲਈ ਉੱਪ ਜ਼ਲਿਾ ਸਿੱਖਿਆ ਅਫਸਰ ਸੈਕੰਡਰੀ ਫਾਜ਼ਲਿਕਾ ਪੰਕਜ ਕੁਮਾਰ ਅੰਗੀ ਵੱਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿੱਚ ਲਗਾਏ ਗਏ ਦਾਖਲਾ ਬੂਥਾਂ ਦਾ ਦੌਰਾ ਕੀਤਾ ਗਿਆ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਪਿੰ੍ਸੀਪਲ ਸੁੰਤਤਰ ਪਾਠਕ ਨੇ ਦੱਸਿਆ ਕੇ ਇਹ ਬੂਥ ਹਰ ਰੋਜ਼ ਵੱਖ ਵੱਖ ਥਾਂਵਾਂ ਤੇ ਲਗਾਇਆ ਜਾਂਦਾ ਹੈ ਅਤੇ ਮਾਪਿਆਂ ਨੂੰ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲ ਵਿੱਚ ਕਰਾਉਣ ਲਈ ਪੇ੍ਰਰਤ ਕਿਤਾ ਜਾਂਦਾ ਹੈ।ਸਰਕਾਰ ਵੱਲੋ ਸਰਕਾਰੀ ਸਕੁਲਾਂ ਚ ਦਿੱਤੀਆ ਜਾਣ ਵਾਲੀਆ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਮਾਪਿਆਂ ਵਲੋਂ ਸਰਕਾਰੀ ਸਕੂਲਾਂ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕਰਦਿਆਂ ਵੱਡੀ ਪੱਧਰ ਤੇ ਦਾਖਲੇ ਕਰਵਾਏ ਜਾ ਰਹੇ ਹਨ। ਪੰਕਜ ਅੰਗੀ ਵੱਲੋਂ ਵੀ ਦਾਖਲਾ ਵਧਾਉਣ ਲਈ ਅਧਿਆਪਕਾ ਨੂੰ ਹੋਰ ਯਤਨ ਕਰਨ ਲਈ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ ਗਏ ਅਤੇ ਅਤੇ ਦਾਖਲੇ ਸਬੰਧੀ ਮੀਟਿੰਗ ਵੀ ਕੀਤੀ ਗਈ। ਇਸ ਮੌਕੇ ਪਿੰ੍ਸੀਪਲ ਕੰਚਨ ਨਾਗਪਾਲ ,ਸਤਿੰਦਰ ਸਚਦੇਵਾ ਅਤੇ ਵਿਵੇਕ ਅਨੇਜਾ ਹਾਜ਼ਰ ਸਨ।