ਪੰਜਾਬੀ ਜਾਗਰਣ ਕੇਂਦਰ, ਜਲਾਲਾਬਾਦ : ਜ਼ਿਲ੍ਹਾ ਡਿਪਟੀ ਕਮਿਸ਼ਨਰ ਅਰਵਿੰਦਰ ਪਾਲ ਸਿੰਘ ਸੰਧੂ ਵੱਲੋਂ ਛੋਟਾ ਟਿਵਾਨਾ ਰੋਡ ਸਥਿੱਤ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨਾਂ ਨਾਲ ਐਸਡੀਐਮ ਰਾਜੀਵ ਅਰੋੜਾ, ਈਓ ਪੂਨਮ ਭਟਨਾਗਰ, ਐਸਡੀਓ ਸੀਵਰਜ਼ ਬੋਰਡ ਅਸ਼ੋਕ ਮੈਣੀ, ਸੈਨੇਟਰੀ ਇੰਸਪੈਕਟਰ ਜਗਦੀਪ ਅਰੋੜਾ, ਈਓ ਰਜਨੀਸ਼ ਕੁਮਾਰ ਫਾਜਿਲਕਾ, ਐਸਡੀਓ ਪ੍ਰਦੂਸ਼ਨ ਕੰਟੋ੍ਲ ਬੋਰਡ, ਨਾਇਬ ਤਹਿਸੀਲਦਾਰ ਬਲਦੇਵ ਸਿੰਘ, ਸੁਖਪਾਲ ਸਿੰਘ ਜੇਈ,ਜਗਦੀਸ਼ ਕੁਮਾਰ ਤੇ ਹੋਰ ਅਧਿਕਾਰੀ ਮੌਜੂਦ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸੀਵਰਜ਼ ਟ੍ਰੀਟਮੈਂਟ ਪਲਾਂਟ ਦੇ ਕੰਮਕਾਜ 'ਚ ਸੰਤੁਸ਼ਟੀ ਜਾਹਿਰ ਕੀਤੀ ਨਾਲ ਹੀ ਦੱਸਿਆ ਕਿ ਸੀਵਰਜ਼ ਦੇ ਪਾਣੀ ਨੂੰ ਸਾਫ ਕਰਨ ਲਈ ਟ੍ਰੀਟਮੈਂਟ ਪਲਾਂਟ ਦਾ ਸਹੀ ਤਰੀਕੇ ਨਾਲ ਕੰਮ ਕਰਨਾ ਜਰੂਰੀ ਹੈ। ਇਸ ਦੇ ਨਾਲ ਹੀ ਉਨਾਂ ਲੋਕਲ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਅੰਦਰ ਵੀ ਸੀਵਰਜ਼ ਨੂੰ ਲੈ ਕੇ ਜੇਕਰ ਕੋਈ ਸਮੱਸਿਆ ਹੈ ਤਾਂ ਉਸਦਾ ਹੱਲ ਕੀਤਾ ਜਾਵੇ।