ਪੱਤਰ ਪੇ੍ਰਰਕ, ਮੰਡੀ ਲਾਧੂਕਾ : ਜ਼ਿਲ੍ਹਾ ਫ਼ਾਜ਼ਿਲਕਾ ਦੇ ਮੰਡੀ ਲਾਧੂਕਾ 'ਚ ਰਹਿਣ ਵਾਲੇ ਇਕ 12 ਸਾਲ ਦੇ ਬੱਚੇ ਰੂਪਿੰਦਰ ਸਿੰਘ ਪੁੱਤਰ ਪਰਵਿੰਦਰ ਸਿੰਘ ਨੂੰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਅਗਵਾ ਕਰਨ ਦਾ ਮਾਮਲਾ ਆਇਆ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਬੱਚਾ 5 ਵਜੇ ਦੇ ਕਰੀਬ ਟਿਊਸ਼ਨ ਜਾ ਰਿਹਾ ਸੀ, ਜਿਸ ਨੂੰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਛੋਟੀ ਸਾਈਕਲ ਸਣੇ ਮੂੰਹ ਬੰਨ੍ਹ ਕੇ ਅਗਵਾ ਕਰ ਲਿਆ ਗਿਆ। ਪਰ ਕੁਝ ਦੂਰੀ ਰਾਧਾ ਸੁਆਮੀ ਸਤਸੰਗ ਘਰ ਮੰਡੀ ਲਾਧੂਕਾ ਦੇ ਕੋਲ ਜਾ ਕੇ ਬੱਚੇ ਨੇ ਮੋਟਰਸਾਈਕਲ ਚਲਾ ਰਹੇ ਅਗਵਾਕਾਰੀ ਨੂੰ ਚਾਕੂ ਮਾਰਿਆ ਜਿਸ ਕਰਕੇ ਉਨ੍ਹਾਂ ਦਾ ਮੋਟਰਸਾਈਕਲ ਡਿੱਗ ਪਿਆ ਅਤੇ ਬੱਚੇ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਕਰਕੇ ਦੋਵੇਂ ਅਗਵਾਕਾਰੀ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋਏ। ਬੱਚੇ ਦੀ ਹੁਸ਼ਿਆਰੀ ਇਲਾਕੇ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਅਗਵਾਕਾਰੀਆਂ ਨੂੰ ਫੜਿਆ ਜਾਵੇ।

ਮੰਡੀ ਲਾਧੂਕਾ ਦੇ ਚੌਕੀ ਇੰਚਾਰਜ ਗੁਰਿੰਦਰ ਸਿੰਘ ਨੇ ਕਿਹਾ ਜਾਣਕਾਰੀ ਮਿਲਣ ਦੇ ਤੁਰੰਤ ਬਾਅਦ ਹੀ ਇਲਾਕੇ ਦੇ ਨੇੜਲੇ ਪਿੰਡਾਂ ਵਿਚ ਸਰਚ ਮਾਰਿਆ ਜਾ ਰਿਹਾ ਹੈ ਘਟਨਾ ਸਥਲ ਦੇ ਨੇੜੇ ਤੇੜੇ ਲੱਗੇ ਕੈਮਰਿਆਂ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗਿ੍ਫਤਾਰ ਕੀਤਾ ਜਾਵੇਗਾ।