ਤੇਜਿੰਦਰ ਸਿੰਘ ਖਾਲਸਾ, ਅਬੋਹਰ

ਜ਼ਿਲ੍ਹਾ ਫ਼ਾਜ਼ਿਲਕਾ ਦੀ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਦੀ ਅਗਵਾਈ ਵਿਚ ਅਬੋਹਰ ਸਬ ਡਵੀਜ਼ਨ ਦੀਆਂ ਤਿੰਨ ਅਦਾਲਤਾਂ ਵਿਚ ਰਾਸ਼ਟਰੀ ਲੋਕ ਅਦਾਲਤ ਲਗਾਈ ਗਈ, ਜਿਸ ਵਿਚ ਤਿੰਨ ਸੌ ਦੇ ਕਰੀਬ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਤੇ ਬੈਂਕਾਂ ਅਤੇ ਹੋਰ ਮਾਮਲਿਆਂ ਵਿਚ ਕਰੀਬ ਤਿੰਨ ਕਰੋੜ ਪੰਜਾਹ ਲੱਖ ਰੁਪਏ ਦੀ ਰਿਕਵਰੀ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਅਬੋਹਰ ਸਬ ਡਿਵੀਜ਼ਨ ਦੇ ਸੀਨੀਅਰ ਜੱਜ ਅਨੀਸ਼ ਗੋਇਲ ਦੀ ਅਦਾਲਤ ਵਿਚ ਉਨ੍ਹਾਂ ਦੇ ਨਾਲ ਸਮਾਜਸੇਵੀ ਬੀ ਐੱਲ ਸਿੱਕਾ ਤੇ ਐਡਵੋਕੇਟ ਸਿਕੰਦਰ ਕਪੂਰ ਨੇ ਸਾਥ ਦਿੰਦੇ ਹੋਏ 126 ਕੇਸ ਨਿਪਟਾਉਣ ਲਈ ਰੱਖੇ ਗਏ ਜਿਸ ਵਿਚੋਂ 54 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਦੋ ਕਰੋੜ ਦੇ ਕਰੀਬ ਰਿਕਵਰੀ ਕੀਤੀ ਗਈ। ਦੂਸਰੇ ਪਾਸੇ ਮੈਡਮ ਰੁਬੀਨਾ ਜੋਸਨ ਦੀ ਅਦਾਲਤ ਵਿਚ ਐਡਵੋਕੇਟ ਰਮੇਸ਼ ਸ਼ਰਮਾ ਅਤੇ ਸੰਜੇ ਗੋਇਲ ਨੇ ਸਾਥ ਦਿੰਦੇ ਹੋਏ 150 ਦੇ ਕਰੀਬ ਕੇਸ ਨਿਪਟਾਉਣ ਲਈ ਰੱਖੇ ਗਏ ਜਦਕਿ 80 ਮਾਮਲੇ ਨਿਪਟਾਏ ਗਏ। ਇਸ ਤੋਂ ਇਲਾਵਾ ਮੈਡਮ ਜਸਪ੍ਰਰੀਤ ਕੌਰ ਦੀ ਅਦਾਲਤ ਵਿਚ ਐਡਵੋਕੇਟ ਸੁਰਿੰਦਰ ਨਰਾਣਿਆ ਅਤੇ ਸਮਾਜਸੇਵੀ ਅਮਿਤ ਕਟਾਰੀਆ ਨੇ ਸਾਥ ਦਿੰਦੇ ਹੋਏ 172 ਕੇਸਾਂ 'ਚੋਂ 150 ਕੇਸਾਂ ਦਾ ਨਿਪਟਾਰਾ ਕੀਤਾ। ਇਸ ਅਦਾਲਤ ਵਿਚ ਕਰੀਬ 50 ਲੱਖ ਦੀ ਰਿਕਵਰੀ ਕੀਤੀ ਗਈ। ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਕੱਟੇ ਗਏ ਚਲਾਨਾਂ ਨੂੰ ਵੀ ਨੈਸ਼ਨਲ ਲੋਕ ਅਦਾਲਤ ਵਿਚ ਨਗਰ ਨਿਗਮ ਦੀ ਟੀਮ ਦੀ ਮਦਦ ਨਾਲ ਭਰਿਆ ਗਿਆ। ਇਸ ਮੌਕੇ ਐਡਵੋਕੇਟ ਸੰਦੀਪ ਬਜਾਜ, ਹਰਪ੍ਰਰੀਤ ਸਿੰਘ, ਬਲਦੇਵ ਕੰਬੋਜ, ਸੁਰੀਨ ਕੜਵਾਸਰਾ, ਜੈ ਦਿਆਲ ਕਾਂਟੀਵਾਲ, ਰਾਜ ਕੁਮਾਰ, ਆਨੰਦ ਗੁਪਤਾ, ਸ਼ਰਵਨ ਕੁਮਾਰ, ਤੇਜਿੰਦਰ ਸਿੰਘ ਖਾਲਸਾ, ਅਨਿਲ ਕਾਮਰਾ, ਅਜੇ ਗਲਹੋਤਰਾ, ਗੋਕਲ ਮਿੱਢਾ, ਨਿਧੀ ਬੇਰੀ, ਸਿਮਰਨ ਸੋਢੀ, ਸ਼ਾਇਨਾ, ਸੁਨੀਤਾ, ਪਲਵੀ ਆਦਿ ਵਕੀਲ ਹਾਜ਼ਰ ਸਨ।