ਤੇਜਿੰਦਰਪਾਲ ਖਾਲਸਾ, ਫਾਜ਼ਿਲਕਾ : ਪੰਜਾਬ ਦੇ ਉਦਯੋਗ ਤੇ ਵਣਜ, ਸੂਚਨਾ ਤਕਨਾਲੌਜੀ, ਵਿਗਿਆਨ ਤੇ ਤਕਨਾਲੌਜੀ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਪਿੰਡ ਸੁਖਚੈਨ ਵਿਚ ਗਊਸ਼ਾਲਾ ਸਦਨ ਵੇਲਫੇਅਰ ਸੁਸਾਇਟੀ ਵੱਲੋਂ ਕਰਵਾਈ ਜਾ ਰਹੀ ਧੇਨੂ ਮਾਨਸ ਗਿਆਨ ਯੱਗ ਕਥਾ ਵਿਚ ਹਾਜ਼ਰੀ ਭਰੀ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਬਿਸ਼ਨੋਈ ਭਾਈਚਾਰੇ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਰੱਖ ਕੇ ਜਲਦ ਹੱਲ ਕਰਵਾਇਆ ਜਾਵੇਗਾ। ਬਿਸ਼ਨੋਈ ਭਾਈਚਾਰੇ ਵੱਲੋਂ ਵਾਤਾਵਰਨ ਤੇ ਜੰਗਲੀ ਜੀਵਾਂ ਦੀ ਰੱਖਿਆ ਲਈ ਨਿਭਾਈ ਜਾ ਰਹੀ ਅਹਿਮ ਭੂਮਿਕਾ ਦੀ ਸ਼ਲਾਘਾ ਕਰਦਿਆਂ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਬਿਸ਼ਨੋਈ ਭਾਈਚਾਰੇ ਵੱਲੋਂ ਚੌਗਿਰਦੇ ਦੀ ਸੰਭਾਲ ਲਈ ਕੀਤਾ ਜਾ ਰਿਹਾ ਕੰਮ ਪੂਰੀ ਦੁਨੀਆ ਲਈ ਪੇ੍ਰਰਣਾਸੋ੍ਤ ਹੈ। ਉਨਾਂ੍ਹ ਕਿਹਾ ਕਿ ਸ੍ਰੀ ਗੁਰੂ ਜੰਭੇਸ਼ਵਰ ਭਗਵਾਨ ਜੀ ਦਾ ਸੰਦੇਸ਼ ਹਮੇਸ਼ਾ ਸਾਡਾ ਮਾਰਗਦਰਸ਼ਕ ਰਹੇਗਾ। ਉਨਾਂ੍ਹ ਨੇ ਇਸ ਮੌਕੇ ਪਿੰਡ ਸੁਖਚੈਨ ਦੀ ਗਊ.ਸਾਲਾ ਲਈ 5 ਲੱਖ ਰੁਪਏ ਦੀ ਗ੍ਾਂਟ ਦੇਣ ਦਾ ਐਲਾਣ ਵੀ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਤੋਂ ਵੀ ਲੋਕਾਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਰਾਜ ਸਰਕਾਰ ਸਮਾਜ ਦੇ ਹਰ ਵਰਗ ਤੇ ਭਾਈਚਾਰੇ ਲਈ ਕੰਮ ਕਰ ਰਹੀ ਹੈ। ਕੋਟਲੀ ਨੇ ਇਸ ਮੌਕੇ ਖਾਸ ਤੌਰ 'ਤੇ ਸਾਬਕਾ ਮੁੱਖ ਮੰਤਰੀ ਸਵ: ਬੇਅੰਤ ਸਿੰਘ ਜੀ ਦੀ ਇਸ ਇਲਾਕੇ ਨਾਲ ਸਾਂਝ ਦਾ ਜਿਕਰ ਕਰਦਿਆਂ ਕਿਹਾ ਕਿ ਉਨਾਂ੍ਹ ਵੱਲੋਂ ਦਿੱਤੇ ਬਲਿਦਾਨ ਸਦਕਾ ਹੀ ਅੱਜ ਪੰਜਾਬ ਅਮਨ ਸ਼ਾਂਤੀ ਦੇ ਮਾਹੌਲ ਵਿਚ ਤਰੱਕੀ ਦੀ ਰਾਹ ਤੇ ਹੈ। ਸਥਾਨਕ ਵਿਧਾਇਕ ਨੱਥੂ ਰਾਮ ਨੇ ਇਲਾਕੇ ਲਈ ਕੀਤੇ ਕੰਮਾਂ ਦਾ ਜਿਕਰ ਕਰਦਿਆਂ ਕਿਹਾ ਕਿ 6.40 ਕਰੋੜ ਰੁਪਏ ਦੀ ਲਾਗਤ ਨਾਲ ਸਾਰੀਆਂ ਢਾਣੀਆਂ ਤੱਕ ਬਿਜਲੀ ਪਹੁੰਚਾਈ ਗਈ ਹੈ ਅਤੇ 10 ਕਰੋੜ ਰੁਪਏ ਦੀ ਲਾਗਤ ਨਾਲ 45 ਕਿਲੋਮੀਟਰ ਲੰਬੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ। ਜਦ ਕਿ ਸੁਖਚੈਨ ਤੇ ਰਾਮਸਰਾ ਮਾਈਨਰ ਨਹਿਰ ਦਾ 36 ਕਰੋੜ ਨਾਲ ਨਿਰਮਾਣ ਜਲਦ ਸ਼ੁਰੂ ਹੋਵੇਗਾ। ਇਸ ਮੌਕੇ ਸਵਾਮੀ ਰਜਿੰਦਰਾ ਨੰਦ ਜੀ ਨੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਜੇ ਕੁਮਾਰ ਪ੍ਰਧਾਨ ਵੇਲਫੇਅਰ ਸੁਸਾਇਟੀ, ਸੁਰਿੰਦਰ ਕੁਮਾਰ ਚੇਅਰਮੈਨ, ਗੰਗਾਬਿਸ਼ਨ ਭਾਦੂ ਪ੍ਰਧਾਨ ਅਖਿਲ ਭਾਰਤੀ ਬਿਸ਼ਨੋਈ ਸਭਾ, ਸੁਰਿੰਦਰ ਬਿਸ਼ਨੋਈ ਚੇਅਰਮੈਨ ਮਾਰਕਿਟ ਕਮੇਟੀ, ਕੁਲਦੀਪ ਸਿੰਘ ਜ਼ੌਹਲ, ਹਰਨੇਕ ਸਿੰਘ ਚਹਿਲ, ਪ੍ਰਰੀਤ ਚਹਿਲ, ਆਰਡੀ ਬਿਸ਼ਨੋਈ, ਵਿਸਨੂੰ ਭਗਵਾਨ ਡੇਲੂ, ਅਕਸ਼ੇ ਬਿਸ਼ਨੋਈ, ਸ੍ਰੀਮਤੀ ਨਿਰਮਲਾ ਡੇਲੂ, ਸ੍ਰੀਮਤੀ ਕਵਿਤਾ ਰਾਣੀ, ਜ਼ੋਤੀ ਪ੍ਰਕਾਸ਼ ਵਾਇਸ ਚੇਅਰਮੈਨ ਮਾਰਕਿਟ ਕਮੇਟੀ, ਸੁਭਾਸ਼ ਬਾਗੜੀ ਆਦਿ ਵੀ ਹਾਜਰ ਸਨ।