ਤੇਜਿੰਦਰਪਾਲ ਸਿੰਘ ਖ਼ਾਲਸਾ, ਫ਼ਾਜ਼ਿਲਕਾ : ਬੱਲੂਆਣਾ ਦੇ ਪਿੰਡ ਕੇਰਾਖੇੜਾ ਵਿਚ ਪਹੁੰਚੇ ਵਿਧਾਇਕ ਨੱਥੂ ਰਾਮ ਜੋ ਇਕ ਸਕੂਲ ਦੇ ਕਮਰੇ ਦਾ ਉਦਘਾਟਨ ਕਰਨ ਆਏ ਸਨ ਨੂੰ ਪਿੰਡ ਵਾਲਿਆਂ ਨੇ ਸਕੂਲ ਦਾ ਮੁੱਖ ਦਰਵਾਜ਼ਾ ਬੰਦ ਕਰਨ ਤੋਂ ਬਾਅਦ ਘੇਰ ਕੇ ਆਪਣੇ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਅਤੇ ਆਪਣੇ ਸਾਰੇ ਕਾਰਜਕਾਲ ਦੌਰਾਨ ਕੇਰਾਖੇੜਾ ਵਿਚ ਨਾ ਆਉਣ ਦਾ ਕਾਰਨ ਪੁੱਛਿਆ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਹ ਵੋਟਾਂ ਲੈਣ ਤੋਂ ਬਾਅਦ ਪਿੰਡ ਦਾ ਪਤਾ ਭੁੱਲ ਗਏ ਸੀ। ਪਿੰਡ ਵਾਸੀਆਂ ਵੱਲੋਂ ਵਿਧਾਇਕ ਦੇ ਕਾਰਜਕਾਲ ਵਿਚ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਪੁੱਛਿਆ ਗਿਆ ਜਿਸ ਤੇ ਵਿਧਾਇਕ ਵੱਲੋਂ ਪਿੰਡ ਵਿੱਚ 70 ਲੱਖ ਰੁਪਏ ਦੀ ਗਰਾਂਟ ਦੇਣ ਦੀ ਗੱਲ ਕਹੀ ਗਈ ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ 70 ਲੱਖ ਰੁਪਿਆ ਕਿੱਥੇ ਲੱਗਿਆ ਹੈ? ਇਹ ਪੁੱਛਿਆ ਗਿਆ 70 ਲੱਖ ਰੁਪਏ ਦੇਣ ਤੋਂ ਬਾਅਦ ਵਿਕਾਸ ਕਾਰਜਾਂ ਦੀ ਸਮੀਖ਼ਿਆ ਕੀ ਤੁਹਾਡੇ ਵੱਲੋਂ ਕੀਤੀ ਗਈ ਹੈ? ਕੇਰਾਖੇੜੇ ਦੀ ਨਿਵਾਸੀ ਜੱਜ ਤਿੰਨਾ ਵੱਲੋਂ ਪਿਛਲੇ ਸਮੇਂ ਵਿੱਚ ਖ਼ਰਾਬ ਹੋਏ ਨਰਮੇ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਜਿਸ ਲਈ ਕਾਂਗਰਸ ਤੇ ਮੁੱਖ ਮੰਤਰੀ ਚੰਨੀ ਵਲੋਂ ਥਾਂ ਥਾਂ ਤੇ ਬੋਰਡ ਲਗਾਏ ਜਾ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਨਾ ਤਾ ਉਨ੍ਹਾਂ ਵੱਲੋਂ ਘਰ ਘਰ ਨੌਕਰੀ ਅਤੇ ਸਮਾਰਟ ਫੋਨਾਂ ਦੀ ਮੰਗ ਕੀਤੀ ਜਾ ਰਹੀ ਹੈ ਉਨ੍ਹਾਂ ਵਲੋਂ ਸਥਾਨਕ ਮੁੱਦਿਆਂ ਤੇ ਨੱਥੂ ਰਾਮ ਜੋ ਕਿ ਇਲਾਕੇ ਦੇ ਵਿਧਾਇਕ ਹਨ ਦੇ ਨਾਲ ਸਵਾਲ ਜਿੱਥੇ ਜਾ ਰਹੇ ਹਨ। ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦੇ ਪਿੰਡ ਵਿਚੋਂ ਲੰਘਦੇ ਫਾਟਕ ਨੂੰ ਨਾ ਬੰਦ ਕਰਨ ਦੀ ਮੰਗ ਵੀ ਵਿਧਾਇਕ ਨੱਥੂ ਰਾਮ ਕੋਲ ਰੱਖੀ ਗਈ। ਜਿਸ ਤੋਂ ਵਿਧਾਇਕ ਨੱਥੂ ਰਾਮ ਵੱਲੋਂ ਉਨ੍ਹਾਂ ਦੀਆਂ ਮੰਗਾਂ ਹੱਲ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਗਿਆ ਪਰ ਪਿੰਡ ਵਾਸੀ ਨੂੰ ਵਿਧਾਇਕ ਦੇ ਜਵਾਬਾਂ ਨਾਲ ਤਸੱਲੀ ਨਹੀਂ ਹੋਈ ਅਤੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੁਲਿਸ ਵੱਲੋਂ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਹੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਵੀ ਵੱਖ ਵੱਖ ਪਿੰਡਾਂ ਦੇ ਲੋਕਾਂ ਅਤੇ ਕਿਸਾਨਾਂ ਵੱਲੋਂ ਰੋਕਿਆ ਗਿਆ ਸੀ ਅਤੇ ਉਹਨਾਂ ਨੂੰ ਸਖ਼ਤ ਸਵਾਲ ਕੀਤੇ ਗਏ ਸਨ ਪਿੰਡ ਦੇ ਲੋਕਾਂ ਦਾ ਇਸ ਤਰ੍ਹਾਂ ਦਾ ਵਿਰੋਧ ਵੇਖ ਕੇ ਲੱਗਦਾ ਹੈ ਇਥੇ ਰਾਜ ਨੇਤਾਵਾਂ ਨੂੰ ਹੁਣ ਵਾਅਦੇ ਕਰਨ ਤੋਂ ਪਹਿਲਾਂ ਸੋਚਣਾ ਪਵੇਗਾ ਕਿ ਉਹ ਇਹ ਵਾਅਦੇ ਪੂਰੇ ਕਰ ਸਕਦੇ ਹਨ ਜਾਂ ਨਹੀਂ।

Posted By: Jagjit Singh