ਤੇਜਿੰਦਰਪਾਲ ਸਿੰਘ ਖ਼ਾਲਸਾ,ਫ਼ਾਜ਼ਿਲਕਾ : ਨੈਸ਼ਨਲ ਗ੍ਰੀਨ ਟਿ੍ਬਿਊਨਲ ਵੱਲੋਂ ਗਠਿਤ ਨਿਗਰਾਨ ਕਮੇਟੀ ਵੱਲੋ ਫਾਜ਼ਿਲਕਾ ਦੇ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦਾ ਦੌਰਾ ਕੀਤਾ ਗਿਆ। ਇਸ ਟੀਮ ਦੀ ਅਗਵਾਈ ਕਮੇਟੀ ਦੇ ਚੇਅਰਮੈਨ ਜਸਟਿਸ ਜ਼ਸਬੀਰ ਸਿੰਘ ਰਿਟਾ: ਜੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਕਰ ਰਹੇ ਹਨ ਜਦ ਕਿ ਕਮੇਟੀ ਵਿਚ ਐਸ ਸੀ ਅਗਰਵਾਲ ਰਿਟਾ: ਮੁੱਖ ਸਕੱਤਰ ਹਰਿਆਣਾ, ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਤਕਨੀਕੀ ਮਾਹਿਰ ਡਾ. ਬਾਬੂ ਰਾਮ ਸ਼ਾਮਿਲ ਹਨ। ਜ਼ਿਲ੍ਹੇ ਵਿਚ ਪੁੱਜਣ ਤੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਉਨਾਂ੍ਹ ਦਾ ਸਵਾਗਤ ਕੀਤਾ।

ਇਸ ਦੌਰਾਨ ਗੱਲਬਾਤ ਕਰਦਿਆਂ ਜਸਟਿਸ ਜਸਬੀਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਨੇ ਦਿੱਤੇ ਗਏ ਟੀਚਿਆਂ ਦੀ ਪੂਰਤੀ ਲਈ ਚੰਗੀ ਪ੍ਰਗਤੀ ਵਿਖਾਈ ਹੈ ਅਤੇ ਸਾਫ ਸੁਥਰੇ ਚੌਗਿਰਦੇ ਲਈ ਜ਼ਿਲ੍ਹੇ ਨੂੰ ਜੋ ਟੀਚੇ ਦਿੱਤੇ ਗਏ ਸਨ ਉਨਾਂ੍ਹ ਨੂੰ ਅਗਲੇ ਸਾਲ ਤਕ ਪੂਰੇ ਕਰ ਲਏ ਜਾਣ ਦੀ ਆਸ ਹੈ। ਉਨਾਂ੍ਹ ਨੇ ਕਿਹਾ ਕਿ ਨੈਸ਼ਨਲ ਗ੍ਰੀਟ ਟਿ੍ਬਿਊਨਲ ਦੀਆਂ ਗੰਦੇ ਪਾਣੀ ਦੇ ਨਿਵਾਰਨ ਲਈ ਜੋ ਗਾਇਡਲਾਇਨ ਹਨ ਉਨਾਂ੍ਹ ਦੀ ਪਾਲਣਾ ਲਾਜਮੀ ਤੌਰ 'ਤੇ ਹੋਣੀ ਚਾਹੀਦੀ ਹੈ। ਉਨਾਂ੍ਹ ਦੱਸਿਆ ਕਿ ਪੰਜ ਜ਼ਿਲਿ੍ਹਆਂ ਦੇ ਗੰਦੇ ਪਾਣੀ ਦੇ ਨਿਕਾਸ ਨਾਲ ਸਬੰਧਤ ਇਕ ਕੇਸ ਤਹਿਤ ਇਸ ਨਿਗਰਾਨ ਕਮੇਟੀ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਪੰਜ ਜ਼ਿਲਿ੍ਹਆਂ ਵਿਚ ਐਨਜੀਟੀ ਦੇ ਦਖਲ ਤੋਂ ਬਾਅਦ ਲਗਭਗ ਇਕ ਦਰਜਨ ਐਸਟੀਪੀ ਬਣ ਰਹੇ ਹਨ।

ਇਸ ਮੌਕੇ ਉਨਾਂ੍ਹ ਸਮੂਹ ਇਲਾਕ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਵਾਤਾਵਰਨ ਦੀ ਸੰਭਾਲ ਲਈ ਹਰ ਨਾਗਰਿਕ ਸੁਚੇਤ ਹੋਵੇ ਅਤੇ ਆਪਣੇ ਚੌਗਿਰਦੇ ਨੂੰ ਸਾਫ ਸੁੱਥਰਾ ਰੱਖਣ ਵਿਚ ਸਹਿਯੋਗ ਕਰੇ।

ਐਸਸੀ ਅਗਰਵਾਲ ਨੇ ਇਸ ਮੌਕੇ ਕਿਹਾ ਕਿ ਹਰੇਕ ਪਿੰਡ ਅਤੇ ਸ਼ਹਿਰ ਵਿਚ ਅਜਿਹਾ ਜਲ ਸੋਮਾ ਵਿਕਸਤ ਕੀਤਾ ਜਾਵੇ।

ਇਸ ਮੌਕੇ ਜ਼ਿਲ੍ਹੇ ਵਿਚ ਪੁੱਜੀ ਇਸ ਨਿਗਰਾਨ ਕਮੇਟੀ ਵੱਲੋਂ ਅਬੋਹਰ ਦੇ ਸੀਵਰੇਜ ਪਲਾਂਟ ਤੋਂ ਦੌਰਾ ਸ਼ੁਰੂ ਕੀਤਾ। ਇੱਥੇ ਸਥਾਨਕ ਆਗੂ ਸੰਦੀਪ ਜਾਖੜ ਵੀ ਹਾਜ਼ਰ ਸਨ। ਇੱਥੇ ਨਿਗਰਾਨ ਟੀਮ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇੱਥੇ ਬਣੇ 25 ਐਮਐਲਡੀ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਵਿਚ ਤੈਅ ਮਾਣਕਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ। ਮੰਡੀ ਅਰਨੀਵਾਲਾ ਦੇ ਦੌਰੇ ਦੌਰਾਨ ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ ਨੇ ਦੱਸਿਆ ਕਿ ਇੱਥੇ 2 ਐਮਐਲਡੀ ਦੇ ਨਵੇਂ ਐਸਟੀਪੀ ਲਈ ਟੈਂਡਰ ਲੱਗ ਗਏ ਹਨ ਤੇ ਜਲਦ ਗੰਦਾ ਪਾਣੀ ਸਾਫ ਹੋਣ ਲੱਗੇਗਾ ਜਦ ਕਿ ਫਿਲਹਾਲ ਇੱਥੇ ਭਾਦਸੋਂ ਮਾਡਲ ਨਾਲ ਗੰਦੇ ਪਾਣੀ ਨੂੰ ਸਾਫ ਕੀਤਾ ਜਾਂਦਾ ਹੈ। ਬਾਅਦ ਵਿਚ ਉਨਾਂ੍ਹ ਨੇ ਫਾਜ਼ਿਲਕਾ ਦੇ 8 ਐਮਐਲਡੀ ਦੇ ਪੁਰਾਣੇ ਚੱਲ ਰਹੇ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ 13 ਐਮਐਲਡੀ ਦੇ ਨਵੇਂ ਬਣ ਰਹੇ ਐਸਟੀਪੀ ਦਾ ਵੀ ਦੌਰਾ ਕੀਤਾ। ਇੱਥੇ ਨਗਰ ਕੌਂਸਲ ਦੇ ਪ੍ਰਧਾਨ ਵੀ ਹਾਜ਼ਰ ਸਨ।

ਇਸ ਮੌਕੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਨਿਗਰਾਨ ਕਮੇਟੀ ਨੂੰ ਭਰੋਸਾ ਦਿੱਤਾ ਕਿ ਐਨਜੀਟੀ ਦੀਆਂ ਹਦਾਇਤਾਂ ਨੂੰ ਇੰਨਬਿੰਨ ਲਾਗੂ ਕੀਤਾ ਜਾਵੇਗਾ। ਉਨਾਂ੍ਹ ਨੇ ਦੱਸਿਆ ਕਿ ਕਮੇਟੀ ਨੇ ਜ਼ਿਲ੍ਹੇ ਦੀ ਹੁਣ ਤੱਕ ਦੀ ਪ੍ਰਗਤੀ ਤੇ ਤਸੱਲੀ ਪ੍ਰਗਟਾਈ ਹੈ ਅਤੇ ਭਵਿੱਖ ਵਿਚ ਵੀ ਲੋਕਾਂ ਨੂੰ ਸਾਫ ਸੁਥਰਾ ਚੌਗਿਰਦਾ ਮੁਹਈਆ ਕਰਵਾਉਣ ਲਈ ਜ਼ਿਲਾਂ੍ਹ ਪ੍ਰਸ਼ਾਸਨ ਹੋਰ ਵੀ ਤਨਦੇਹੀ ਨਾਲ ਕੰਮ ਕਰੇਗਾ।ਇਸ ਮੌਕੇ ਅਬੋਹਰ ਦੇ ਤਹਿਸੀਲਦਾਰ ਜ਼ਸਪਾਲ ਸਿੰਘ ਬਰਾੜ, ਡੀਡੀਪੀਓ ਸੁਖਪਾਲ ਸਿੰਘ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਗਰਾਨ ਇੰਜਨੀਅਰ ਰਾਜੀਵ ਗੋਇਲ, ਕਾਰਜਕਾਰੀ ਇੰਜਨੀਅਰ ਰਮਨਦੀਪ ਸਿੰਘ, ਨਗਰ ਨਿਗਮ ਅਬੋਹਰ ਦੇ ਐਸਈ ਸੰਦੀਪ ਗੁਪਤਾ,ਅਸੋਕ ਮੈਣੀ ਐਸਡੀਓ ਸੀਵਰੇਜ਼ ਬੋਰਡ ਆਦਿ ਵੀ ਹਾਜ਼ਰ ਸਨ।