v> ਸੁਖਵਿੰਦਰ ਥਿੰਦ, ਫਾਜ਼ਿਲਕਾ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਾਊਥ ਐਵੇਨਿਊ 'ਚ ਬਣੀ ਕੋਠੀ 'ਤੇ ਇਕ ਸ਼ਖ਼ਸ ਵੱਲੋਂ ਹਮਲਾ ਕੀਤਾ ਗਿਆ। ਜਾਣਕਾਰੀ ਮੁਤਾਬਕ ਇਹ ਹਮਲਾ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਰਮੇਸ਼ ਸੋਨੀ ਨਾਮੀ ਸ਼ਖ਼ਸ ਵੱਲੋਂ ਕੀਤਾ ਗਿਆ। ਜਾਖੜ ਦੀ ਕੋਠੀ 'ਤੇ ਇੱਟਾਂ-ਪੱਥਰ ਵਰ੍ਹਾਉਣ ਦੇ ਨਾਲ-ਨਾਲ ਕੋਠੀ ਅੰਦਰ ਪੈਟਰੋਲ ਦੀ ਬੋਤਲ ਵੀ ਸੁੱਟੀ ਗਈ।

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਉਕਤ ਆਗੂ ਨੂੰ ਗ੍ਰਿਫ਼ਤਾਰ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਪ ਆਗੂ 15 ਮਿੰਟਾਂ ਤਕ ਇਹ ਸਭ ਕਰਦਾ ਰਿਹਾ ਅਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋਈ ਦੱਸੀ ਜਾ ਰਹੀ ਹੈ। ਸੋਨੀ ਦੇ ਸਮਰਥਕਾਂ ਦਾ ਇਸ ਸਬੰਧੀ ਕਹਿਣਾ ਹੈ ਕਿ ਉਸ ਵੱਲੋਂ ਸਰਕਾਰ ਪ੍ਰਤੀ ਰੋਹ ਦਾ ਮੁਜ਼ਾਹਰਾ ਕਰਨ ਲਈ ਇਹ ਕਾਰਵਾਈ ਕੀਤੀ ਗਈ। ਖ਼ਬਰ ਬਣਦੇ ਤਕ ਪੁਲਿਸ ਦੀ ਜਾਂਚ ਹਾਲੇ ਬਾਕੀ ਸੀ।

Posted By: Seema Anand