ਮੱਧੂਪ ਮੁੰਜਾਲ, ਜਲਾਲਾਬਾਦ

ਆਲ ਇੰਡੀਆ ਆਂਗਨਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ ਪੰਜਾਬ ਏਟਕ ਦੇ ਸੂਬਾ ਪ੍ਰਧਾਨ ਸਰੋਜ ਛਪੜੀਵਾਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਆਂਗਨਵਾੜੀ ਵਰਕਰ ਹੈਲਪਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਵੱਡੀ ਆਸ ਸੀ ਕਿ ਸਾਡੀਆਂ ਜ਼ਿੰਦਗੀਆਂ ਵਿਚ ਇਕ ਵੱਡਾ ਬਦਲਾਅ ਆਵੇਗਾ। ਪਰ ਆਪ ਦੀ ਸਰਕਾਰ ਆਉਣ 'ਤੇ ਉਨ੍ਹਾਂ ਦੀਆਂ ਸਾਰੀਆਂ ਆਸਾਂ 'ਤੇ ਪਾਣੀ ਫਿਰ ਗਿਆ ਚੁੱਕਿਆ ਹੈ ਜੋ ਕਿ ਪਹਿਲਾਂ ਨਿਗੂਣਾ ਜਿਹਾ ਮਾਣ ਭੱਤਾ ਮਿਲਦਾ ਸੀ ਉਹ ਇਕ ਵਾਰ ਵੀ ਪੂਰਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਵਰਕਰ ਹੈਲਪਰ ਨੂੰ ਇੱਕ ਆਸ ਸੀ ਕਿ ਆਂਗਨਵਾੜੀ ਸੈਂਟਰਾਂ 'ਚੋਂ ਕਾਂਗਰਸ ਸਰਕਾਰ ਨੇ ਜੋ ਬੱਚੇ ਪ੍ਰਰਾਇਮਰੀ ਸਕੂਲਾਂ ਵਿਚ ਭੇਜ ਕੇ ਆਂਗਣਵਾੜੀ ਸੈਂਟਰ ਦੇ ਵਿਹੜੇ ਖਾਲੀ ਕਰ ਕੇ ਬੰਦ ਕਰਨ ਦਾ ਜੋ ਪੋ੍ਗਰਾਮ ਬਣਾਇਆ ਹੈ ਉਹ ਆਂਗਨਵਾੜੀ ਸੈਂਟਰਾਂ ਵਿਚ ਵਾਪਸ ਫਿਰ ਰੌਣਕਾਂ ਲੱਗਣਗੀਆਂ। ਪਰ ਅਜਿਹਾ ਨਾ ਹੁੰਦਾ ਵੇਖ ਕੇ ਉਨ੍ਹਾਂ ਨੂੰ ਮਾਣ ਭੱਤਾ ਵੀ ਪੂਰਾ ਨਾ ਮਿਲਣ ਕਰ ਕੇ ਘਰ ਦੇ ਚੁੱਲੇ ਵੀ ਬੰਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੈਂਟਰ ਸਰਕਾਰ ਵੱਲੋਂ ਵਧਾਏ ਗਏ ਮਾਣ ਭੱਤੇ ਦਾ ਬਕਾਇਆ ਅਜੇ ਤਕ ਨਹੀਂ ਮਿਲਿਆ। ਸੂਬਾ ਪ੍ਰਧਾਨ ਸਰੋਜ ਛਪੜੀ ਵਾਲਾ ਨੇ ਕਿਹਾ ਕਿ 2 ਅਕਤੂਬਰ ਨੂੰ ਆਈ ਸੀਡੀਐੱਸ ਦਾ ਸਥਾਪਨਾ ਦਿਵਸ ਹੈ ਇਹ ਦਿਨ ਜੱਚਾ ਬੱਚਾ ਤੇ ਆਂਗਣਵਾੜੀ ਵਰਕਰ ਹੈਲਪਰ ਲਈ ਬਹੁਤ ਮਹੱਤਵ ਰੱਖਦਾ ਹੈ। 2 ਅਕਤੂਬਰ ਦਾ ਦਿਨ ਆਂਗਨਵਾੜੀ ਵਰਕਰ ਹੈਲਪਰ ਪੂਰੇ ਜੋਸ਼ ਨਾਲ ਮਨਾਉਂਦੇ ਹੋਏ ਸਰਕਾਰਾਂ ਨੂੰ ਜਗਾਉਣ ਲਈ ਜਾਗੋ ਕੱਢਣਗੇ ਜੋ ਇਹ ਜਾਗੋ ਦਿਨ ਨੂੰ ਸੁੱਤੀਆਂ ਹੋਈਆਂ ਸਰਕਾਰਾਂ ਨੂੰ ਜਗਾਉਣ ਦਾ ਕੰਮ ਕਰੇਗੀ।