ਸਚਿਨ ਮਿੱਢਾ, ਜਲਾਲਾਬਾਦ : ਭਾਰਤੀ ਜਨਤਾ ਪਾਰਟੀ ਵੱਲੋਂ ਸੀਮਾਪੱਟੀ ਨਾਲ ਸਬੰਧਤ ਪਿੰਡ ਖੱਕ ਖੀਵਾ ਦੇ ਵਸਨੀਕ ਪੂਰਨ ਚੰਦ ਮੂਜੈਦੀਆ ਨੂੰ ਚੋਣ ਮੈਦਾਨ 'ਚ ਉਤਾਰੇ ਜਾਣ ਤੋਂ ਬਾਅਦ ਪੂਰਨ ਮੁਜੈਦੀਆ ਦੇ ਜਲਾਲਾਬਾਦ ਪਹੁੰਚਣ ਤੇ ਭਾਜਪਾਈਆਂ ਵੱਲੋਂ ਵੱਖ-ਵੱਖ ਥਾਵਾਂ 'ਤੇ ਸਵਾਗਤ ਕੀਤਾ ਗਿਆ। ਇਸੇ ਤਹਿਤ ਪੂਰਨ ਮੂੂਜੈਦੀਆ ਐਸਡੀ ਰਾਈਸ ਮਿੱਲ ਤੇ ਪਹੁੰਚੇ ਜਿੱਥੇ ਭਾਜਪਾ ਦੇ ਸੂਬਾ ਪੱਧਰੀ ਨੇਤਾ ਅਨਿਲਾ ਵਲੇਚਾ ਅਤੇ ਦਰਸ਼ਨ ਲਾਲ ਵਧਵਾ ਤੋਂ ਇਲਾਵਾ ਮੰਡਲ ਪ੍ਰਧਾਨ ਰਾਣਾ ਗੁੰਬਰ, ਸੰਦੀਪ ਮਲੂਜਾ, ਰਾਜ ਚੌਹਾਨ, ਦੇਵਾਂਸ਼ ਭਾਸਕਰ, ਰਾਣਾ ਸੰਧੂ, ਗਗਨ ਵਾਟਸ, ਅਸ਼ੋਕ ਕੁੱਕੜੇਜਾ, ਰੋਹਿਤ ਮਲੂਜਾ, ਅਖਿਲ ਸ਼ਰਮਾ ਵਲੋ ਸਵਾਗਤ ਕੀਤਾ ਗਿਆ। ਇਸ ਮੌਕੇ ਹੋਰਨਾ ਤੋ ਇਲਾਵਾ ਜਤਿੰਦਰ ਮੁਜੈਦੀਆ, ਸੋਨੂੰ ਮੂਜੈਦੀਆ, ਸੁਰਿੰਦਰ ਕੁਮਾਰ, ਅੰਕੁਸ਼ ਮੂਜੈਦੀਆ, ਰਵੀ ਕੁਮਾਰ ਆਦਿ ਮੌਜੂਦ ਸਨ। ਉਨਾਂ੍ਹ ਕਿਹਾ ਕਿ ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਧੰਨਵਾਦ ਕਰਦੇ ਹਨ ਜਿੰਨਾਂ੍ਹ ਨੇ ਉਨਾਂ੍ਹ ਨੂੰ ਚੋਣ ਲੜਣ ਦਾ ਮੌਕਾ ਦਿੱਤਾ।