ਤੇਜਿੰਦਰਪਾਲ ਸਿੰਘ ਖ਼ਾਲਸਾ/ਸੁਨੀਲ ਕੁਮਾਰ,ਫ਼ਾਜ਼ਿਲਕਾ/ਖੂਈ ਖੇੜਾ : ਆਮ ਆਦਮੀ ਪਾਰਟੀ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਅੱਜ ਦੀਪ ਕੰਬੋਜ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਦੀ ਅਗਵਾਈ ਹੇਠ ਦਫਤਰ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਦੇ ਸਾਹਮਣੇ ਕੇਂਦਰੀ ਗ੍ਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁਤਲੇ ਫੂਕੇ ਗਏ। ਇਸ ਬਾਬਤ ਜਦੋਂ ਦੀਪ ਕੰਬੋਜ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਨੇ ਕਿਹਾ ਪੰਜਾਬ 'ਚ ਬੀ ਐੱਸ ਐਫ ਦੇ ਅਧਿਕਾਰ ਵਿੱਚ ਵਾਧਾ ਕਰਕੇ ਇਸ ਨੂੰ ਅੰਤਰਰਾਸ਼ਟਰੀ ਸਰਹੱਦ ਤੋਂ ਪੰਦਰਾਂ ਕਿਲੋਮੀਟਰ ਤੋਂ ਵਧਾ ਕੇ ਪੰਜਾਹ ਕਿਲੋਮੀਟਰ ਕਰਨ ਦੇ ਫੈਸਲੇ ਦਾ ਆਮ ਆਦਮੀ ਪਾਰਟੀ ਸਖਤ ਵਿਰੋਧ ਕਰਦੀ ਹੈ। ਉਨਾਂ੍ਹ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਤੇ ਦੋਸ਼ ਲਾਉਂਦਿਆਂ ਕਿਹਾ ਚਰਨਜੀਤ ਚੰਨੀ ਨੇ ਕੇਂਦਰੀ ਗ੍ਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਅਤੇ ਸੁਰੱਖਿਆ ਦੀ ਦੁਹਾਈ ਪਾ ਕੇ ਪੰਜਾਬ ਤੇ ਇਹ ਫਰਮਾਨ ਜਾਰੀ ਕਰਵਾਇਆ ਹੈ। ਇਸ ਸਮੇਂ ਬੋਲਦੇ ਆਮ ਆਦਮੀ ਪਾਰਟੀ ਦੀ ਆਗੂ ਪੂਜਾ ਲੂਥਰਾ ਨੇ ਕਿਹਾ ਫ਼ਾਜ਼ਿਲਕਾ ਸਰਹੱਦੀ ਇਲਾਕਾ ਹੈ ਤੇ ਇੱਥੋਂ ਦੇ ਸਰਹੱਦੀ ਇਲਾਕੇ ਦੇ ਕਿਸਾਨ ਪਹਿਲਾਂ ਹੀ ਪੰਦਰਾਂ ਕਿਲੋਮੀਟਰ ਦੇ ਦਾਇਰੇ 'ਚ ਆਉਂਦੇ ਸਨ ਤਾਂ ਉਨਾਂ੍ਹ ਨੂੰ ਜੋ ਮੁਸ਼ਕਲਾਂ ਬਹੁਤ ਜ਼ਿਆਦਾ ਸਨ ਉਹ ਪੇ੍ਸ਼ਾਨ ਸਨ ਹੁਣ ਇਹ ਵਧਾ ਕੇ ਪੰਜਾਹ ਕਿਲੋਮੀਟਰ ਕਰ ਦਿੱਤਾ ਗਿਆ ਹੈ ਤਾਂ ਉਸ ਅੰਦਰ ਆਉਂਦੇ ਸਾਰੇ ਕਿਸਾਨ ਅਤੇ ਸ਼ਹਿਰੀ ਲੋਕ ਤੰਗ ਅਤੇ ਪੇ੍ਸ਼ਾਨ ਹੋਣਗੇ। ਵੱਡੀ ਗਿਣਤੀ 'ਚ ਪਹੁੰਚੇ ਆਪ ਦੇ ਕਾਰਕੁੰਨਾਂ ਨੇਂ, ਇਸ ਫੈਸਲੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਨਰਿੰਦਰ ਸਿੰਘ ਸਵਨਾ ਨੇਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਬਿਆਨ ਤੋਂ ਪੰਜਾਬ ਸਰਕਾਰ ਦਾ ਅਸਲ ਚਿਹਰਾ ਨੰਗਾ ਹੋ ਗਿਆ ਹੈ।

ਇਸ ਮੌਕੇ ਹਰਜੀਤ ਜ਼ਿਲ੍ਹਾ ਐਸੀ ਪ੍ਰਧਾਨ, ਚਰਨਜੀਤ ਕੌਰ ਮੈਣੀ ਜ਼ਿਲ੍ਹਾ ਮਹਿਲਾ ਵਿੰਗ ਪ੍ਰਧਾਨ, ਬਲਾਕ ਪ੍ਰਧਾਨ ਭਜਨ ਲਾਲ, ਜ਼ਿਲ੍ਹਾ ਸੈਕਟਰੀ ਜੈ ਚੰਦ ਕੰਬੋਜ ,ਮਾਸਟਰ ਸੁਨੀਲ ਸਚਦੇਵਾ, ਨਰਿੰਦਰ ਸਿੰਘ ਸਵਨਾ, ਰੇਖਾ, ਗੁਰਮੀਤ ਕੌਰ,ਬਲਕਰਨ ਕੌਰ,ਸੰਦੀਪ ਨੋਖਵਾਲ ਅਤੇ ਸੋਨੀ ਹਾਜ਼ਰ ਸਨ।