ਪੱਤਰ ਪੇ੍ਰਰਕ, ਜਲਾਲਾਬਾਦ : ਗੁਰੂ ਰਾਮਦਾਸ ਬੀਐੱਡ ਕਾਲਜ ਵਿਖੇ ਇਕ ਰੋਜ਼ਾ ਅੰਤਰਰਾਸ਼ਟਰੀ ਫੰਡਿੰਗ ਏਜੰਸੀ ਲਈ ਖੋਜ ਗਤੀਵਿਧੀਆਂ ਵਿਸ਼ੇ 'ਤੇ ਵੈੱਬੀਨਾਰ ਲਗਾਇਆ ਗਿਆ, ਜਿਸ ਵਿਚ ਕੇਨਵੇ ਕਾਲਜ ਆਫ ਐਜੂਕੇਸ਼ਨ ਅਬੋਹਰ, ਸੰਤ ਦਰਬਾਰਾ ਸਿੰਘ ਖਾਲਸਾ ਕਾਲਜ ਆਫ ਐਜੂਕੇਸ਼ਨ ਲੋਪੋਂ ਅਤੇ ਡੀਏਵੀ ਕਾਲਜ ਆਫ਼ ਐਜੂਕੇਸ਼ਨ ਫਾਜ਼ਲਿਕਾ ਦੇ ਕਾਲਜਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਇਸ ਵੈੱਬੀਨਾਰ ਵਿਚ ਰਿਸੋਰਸ ਪਰਸਨ ਪੋ੍ ਐਸਕੇ ਯਾਦਵ, ਸਾਬਕਾ ਐਚਓਡੀ ਟੀਚਰ ਐਜੂਕੇਸ਼ਨ ਐਨਸੀਆਰਟੀ, ਨਵੀਂ ਦਿੱਲੀ, ਡਾ. ਸ਼ਿਵਪਾਲ ਸਿੰਘ ਪ੍ਰਧਾਨ ਪੇਸ, ਡਾ. ਦੇਵਾਨੰਦ ਜਨਰਲ ਸਕੱਤਰ ਨੇ ਸ਼ਿਰਕਤ ਕੀਤੀ। ਪੋ੍ਗਰਾਮ ਦੇ ਸਹਿ ਆਯੋਜਕ ਡਾ. ਸਰਬਜੀਤ ਕੌਰ ਅਤੇ ਡਾ. ਸੁਸ਼ੀਲਾ ਨਾਰੰਗ ਨੇ ਬੋਲਦਿਆਂ ਦੱਸਿਆ ਕਿ ਅੰਤਰਰਾਸ਼ਟਰੀ ਫੰਡਿੰਗ ਏਜੰਸੀ ਲਈ ਖੋਜ ਗਤੀਵਿਧੀਆਂ ਦੇ ਵਿਸ਼ੇ ਉੱਪਰ ਆਨਲਾਈਨ ਵੈਬੀਨਾਰ ਲਗਾਉਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਕਿਉਂਕਿ ਗੁਰੂ ਰਾਮਦਾਸ ਬੀਐਡ ਕਾਲਜ ਵੱਲੋਂ ਸਮੇਂ-ਸਮੇਂ ਸਿਰ ਅਜਿਹੇ ਸਬੰਧਤ ਕਾਲਜਾਂ ਨਾਲ ਆਨਲਾਈਨ ਵੈੱਬੀਨਾਰ ਕਰਦਾ ਰਹਿੰਦਾ ਹੈ। ਉਨ੍ਹਾਂ ਨੇ ਮੀਟਿੰਗ ਦਾ ਹਿੱਸਾ ਬਣੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਹੋਇਆ ਦੱਸਿਆ ਕਿ ਅੰਤਰਰਾਸ਼ਟਰੀ ਫੰਡਿੰਗ ਉੱਪਰ ਕਰਵਾਇਆ ਗਿਆ ਸੈਮੀਨਾਰ ਅਗਾਂਹਵਧੂ ਕਦਮ ਹੈ। ਇਸ ਮੌਕੇ ਡਾ. ਤਿ੍ਪਤਾ ਪਰਮਾਰ ਅਤੇ ਡਾ. ਅਨੁਰਾਗ ਅਸੀਜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।