ਪੱਤਰ ਪ੍ਰਰੇਰਕ, ਜਲਾਲਾਬਾਦ : ਗਾਂਧੀ ਨਗਰ ਵਿਖੇ ਪਰਸਵਾਰਥ ਸਭਾ ਵਲੋਂ ਚੱਲ ਰਹੀ ਡਿਸਪੈਂਸਰੀ 'ਚ ਅੱਜ ਮੈਡੀਕਲ ਚੈੱਕਅਪ ਕੈਂਪ ਦੌਰਾਨ ਡਾ. ਓਮ ਪ੍ਰਕਾਸ਼ ਕੰਬੋਜ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਮੁਫ਼ਤ ਦਵਾਇਆਂ ਦਿੱਤੀਆਂ ਗਈਆਂ। ਸਭਾ ਦੇ ਆਹੁਦੇਦਾਰ ਸੁਰੇਸ਼ ਚੌਹਾਣ ਨੇ ਦੱਸਿਆ ਕਿ ਅੱਜ 75 ਮਰੀਜ਼ਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਹਨ। ਜਿਸ ਦਾ ਫਾਇਦਾ ਹਜ਼ਾਰਾਂ ਦੀ ਗਿਣਤੀ 'ਚ ਮਰੀਜ ਉਠਾ ਚੁੱਕੇ ਹਨ ਅਤੇ ਉਠਾ ਰਹੇ ਹਨ, ਉਨ੍ਹਾਂ ਕਿਹਾ ਕਿ ਲੋੜਵੰਦ ਅਤੇ ਗਰੀਬ ਪਰਿਵਾਰਾਂ ਦੇ ਲੋਕ ਹਫਤੇ 'ਚ 2 ਵਾਰ ਮਾਹਿਰ ਡਾਕਟਰਾਂ ਵਲੋਂ ਮੁਫ਼ਤ ਚੈੱਕਅਪ ਦਾ ਫਾਇਦਾ ਉਠਾ ਸਕਦੇ ਹਨ। ਇਸ ਮੌਕੇ ਪਰਸਵਾਰਥ ਸਭਾ ਦੇ ਆਹੁਦੇਦਾਰ ਵਿਜੇ ਬਾਘਲਾ, ਗੁਰਚਰਨ ਕਮੀਰਿਆ, ਸੁਰੇਸ਼ ਚੌਹਾਨ, ਮੈਡਮ ਕੀਰਤੀ ਵਾਟਸ ਆਦਿ ਹਾਜ਼ਰ ਸਨ।