ਸਚਿਨ ਮਿੱਢਾ, ਜਲਾਲਾਬਾਦ : ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ ਅਨੁਸੂਚਿਤ ਜਾਤੀ ਨਾਲ ਸਬੰਧਤ ਸਪੈਸ਼ਲ ਸੈਂਟਰਲ ਅਸੀਸਟੈਂਟ (ਐਸਸੀਏ) ਸਕੀਮ ਅਧੀਨ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਟੂਲ ਕਿੱਟਾਂ ਮੁਹੱਈਆ ਕਰਵਾਉਣ ਲਈ ਵਿਧਾਇਕ ਰਮਿੰਦਰ ਆਵਲਾ ਦੀ ਰਹਿਨੁਮਾਈ ਹੇਠ ਕਾਂਗਰਸ ਦਫਤਰ ਵਿਖੇ ਸਾਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਆਵਲਾ ਨੇ ਆਪਣੀ ਟੀਮ ਸਹਿਤ ਵੱਖ-ਵੱਖ ਕਿੱਤਿਆਂ ਨਾਲ ਸਬੰਧਤ 432 ਟੂਲ ਕਿੱਟਾਂ ਵੰਡੀਆਂ। ਜਿਸ 'ਚ ਏਸੀ ਰਿਪੇਅਰ ਨਾਲ ਸਬੰਧਤ 14, ਪਲੰਬਰ ਕਿੱਟ 42, ਇਲੈਕਟਿ੍ਸ਼ਨ ਕਿੱਟ 91 ਤੇ ਸਿਲਾਈ ਮਸ਼ੀਨ ਨਾਲ ਸਬੰਧਤ 275 ਟੂਲ ਕਿੱਟਾਂ ਮੁਹੱਈਆ ਕਰਵਾਈਆ ਗਈਆ। ਇਸ ਮੌਕੇ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਦਰਸ਼ਨ ਵਾਟਸ, ਬੀਸੀ ਕਮਿਸ਼ਨ ਦੇ ਸੂਬਾ ਸੀਨੀਅਰ ਵਾਈਸ ਚੇਅਰਮੈਨ ਕਾਕਾ ਕੰਬੋਜ, ਵਿੱਕੀ ਧਵਨ, ਵਿਕ੍ਰਮ ਸੋਢੀ, ਹਰਭਜਨ ਦਰਗਨ, ਰਾਕੇਸ਼ ਉਤਰੇਜਾ, ਰਘੁਬੀਰ ਜੈਮਲ ਵਾਲਾ , ਿਛੰਦਰ ਮਹਾਲਮ, ਅਜੇ ਬਜਾਜ, ਢੋਲਾ ਰਾਜਪੂਤ ਤੇ ਹੋਰ ਸ਼ਹਿਰ ਅਤੇ ਇਲਾਕੇ ਦੇ ਪੱਤਵੰਤੇ ਮੌਜੂਦ ਸਨ। ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਬੱਚਿਆਂ ਤਕ ਪਹੁੰਚਾਉਣਾ ਉਨ੍ਹਾਂ ਜ਼ਿੰਮੇਵਾਰੀ ਹੈ। ਇਸ ਤੋਂ ਇਲਾਵਾ ਰਾਜਨੀਤਿਕ ਤੌਰ 'ਤੇ ਸਿੱਧੂ ਦੇ ਪ੍ਰਧਾਨ ਬਣਨ 'ਤੇ ਕੈਪਟਨ ਵਿਚਾਲੇ ਦੂਰੀਆਂ ਨੂੰ ਲੈ ਕੇ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ 2022 ਦੀਆਂ ਚੋਣਾਂ 'ਚ ਕੈਪਟਨ ਅਮਰਿੰਦਰ ਸਿੰਘ, ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਮਿਲਕੇ ਲੜਣਗੇ ਅਤੇ ਕਾਂਗਰਸ ਫਿਰ ਸੂਬੇ 'ਚ ਆਪਣੀ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਪਿੰਡਾਂ 'ਚ ਸਰਕਾਰ ਯੋਜਨਾ ਅਧੀਨ ਜੋ ਵੀ ਗ੍ਾਂਟ ਰਾਸ਼ੀ ਆ ਰਹੀ ਹੈ ਉਹ ਵਿਕਾਸ ਕਾਰਜਾਂ ਲਈ ਖਰਚ ਕੀਤੀ ਜਾ ਰਹੀ ਹੈ।