ਮੱਧੂਪ ਮੁੰਜਾਲ, ਜਲਾਲਾਬਾਦ : ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ 34 ਵਾਂ ਦੂਖ ਨਿਵਾਰਨ ਉਤਸ਼ਾਹ ਕੈਂਪ 'ਚ ਪਹੁੰਚ ਕੇ ਸਮਾਗਮਾਂ ਦੀ ਸ਼ੁਰੂਆਤ ਕੀਤੀ ਗਈ। ਦੂਖ ਨਿਵਾਰਨ ਕੈਂਪ 'ਚ ਸ਼ਹਿਰ ਸਣੇ ਵੱਖ-ਵੱਖ ਪਿੰਡਾਂ ਦੀ ਸੰਗਤ ਨੇ ਵੱਡੀ ਗਿਣਤੀ 'ਚ ਪੁੱਜ ਕੇ ਗੁਰੂ ਘਰ 'ਚ ਹਾਜ਼ਰੀ ਲਗਵਾਈ। ਇਸ ਕੈਂਪ ਦੀ ਸ਼ੁਰੂਆਤ ਮੌਕੇ ਪਹਿਲੇ ਦਿਨ ਭਾਈ ਨਿਰਮਲ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਸਾਹਿਬ, ਭਾਈ ਤਜਿੰਦਰ ਸਿੰਘ ਸ਼੍ਰੀ ਮੁਕਤਸਰ ਸਾਹਿਬ ਵਾਲੇ, ਭਾਈ ਗਗਨਦੀਪ ਸਿੰਘ ਸ਼੍ਰੀ ਗੰਗਾਨਗਰ ਅਤੇ ਕਥਾਵਾਚਕ ਬੀਬੀ ਕੁਲਦੀਪ ਕੌਰ ਨੇ ਸੰਗਤਾਂ ਵਿੱਚ ਹਾਜ਼ਰੀ ਭਰੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ਼ੋਂ ਆਏ ਹੋਏ ਜਥਿਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਰਪ੍ਰਸਤ ਸ਼ੇਰ ਸਿੰਘ ਵਾਟਸ, ਪ੍ਰਧਾਨ ਪ੍ਰਤਾਪ ਸਿੰਘ ਖ਼ਾਲਸਾ, ਜਨਰਲ ਸਕੱਤਰ ਗੁਰਵਿੰਦਰ ਸਿੰਘ ਖ਼ਾਲਸਾ, ਖ਼ਜ਼ਾਨਚੀ ਗੁਰਦੀਪ ਸਿੰਘ ਤਨੇਜਾ, ਸਕੱਤਰ ਜਤਿੰਦਰ ਸਿੰਘ ਮਿੱਠੂ, ਗੁਰਦਿਆਲ ਸਿੰਘ ਕਾਠਪਾਲ, ਸੁਖਦਰਸ਼ਨ ਸਿੰਘ, ਡਿੰਪਲ ਕਮਰਾ, ਜਸਵਿੰਦਰ ਸਿੰਘ ਜੱਸਾ, ਇੰਦਰਜੀਤ ਸਿੰਘ ਬੱਬਰ, ਸੁਰਿੰਦਰ ਸਿੰਘ ਮਦਾਨ, ਸੁਰਿੰਦਰ ਸਿੰਘ ਪੱਪੀ ਕਮਰਾ, ਟਿੰਕੂ ਕਾਲੜਾ, ਸੋਨੀ ਬੈਟਰੀ ਵਾਲਾ, ਸੰਪੂਰਨ ਸਿੰਘ ਕਮਰਾ, ਲਾਡੀ ਦਰਗਨ, ਨੀਲਾ ਮਦਾਨ , ਕਮਲ ਕਮੀਰੀਆ, ਗੋਲਡੀ ਬੱਬਰ, ਸੁਰਜੀਤ ਸਿੰਘ ਦਰਗਨ, ਵਿਜੈ ਸਿੰਘ ਚੋਪੜਾ, ਪੂਰਨ ਸਿੰਘ ਅਬਰੋਲ ਅਤੇ ਹੋਰ ਪਤਵੰਤੇ ਹਾਜ਼ਰ ਸਨ।