ਤੇਜਿੰਦਰਪਾਲ ਸਿੰਘ ਖ਼ਾਲਸਾ, ਫ਼ਾਜ਼ਿਲਿਕਾ : ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈਲਫੇਅਰ ਸੁਸਾਇਟੀ, ਸ਼੍ਰੀ ਬਾਲਾਜੀ ਧਾਮ ਵੱਲੋਂ ਸਿਵਲ ਹਸਪਤਾਲ ਫਾਜ਼ਲਿਕਾ ਵਿੱਚ ਦੁੱਖਾਂ ਨੂੰ ਰੋਕਣ ਲਈ ਖ਼ੂਨਦਾਨ ਕੈਂਪ ਲਾਇਆ ਗਿਆ। ਜਿਸ 'ਚ ਫਾਜ਼ਲਿਕਾ ਦੇ ਖੂਨਦਾਨੀਆਂ ਨੇ ਕਰਵਾਚੌਥ ਦੇ ਦਿਨ 245 ਯੂਨਿਟ ਖੂਨ ਦਾਨ ਕੀਤਾ। ਇਸ ਮੌਕੇ ਬਲੱਡ ਬੈਂਕ ਦੀ ਡਾ: ਸਾਂਚੀ ਛਾਬੜਾ ਦੀ ਅਗਵਾਈ ਵਿੱਚ ਟੀਮ ਦੇ ਮੈਂਬਰ ਰਜਨੀਸ਼ ਚਲਾਨਾ, ਮਨਦੀਪ ਚੋਕੜਾ, ਡਾ: ਹੇਮਨ ਸੁਥਾਰ, ਸੁਨੀਲ ਸਿੰਘ, ਰਾਜ ਸਿੰਘ, ਰਣਜੀਤ ਸਿੰਘ, ਰਵੀ ਕੁਮਾਰ, ਅਰਸ਼ਦੀਪ ਸਿੰਘ ਨੇ ਖੂਨ ਇਕੱਤਰ ਕੀਤਾ।

ਬਲੱਡ ਕੈਂਪ ਇੰਚਾਰਜ ਰਾਜੀਵ ਕੁਕਰੇਜਾ ਤੇ ਨੀਰਜ ਖੋਸਲਾ ਨੇ ਦੱਸਿਆ ਕਿ ਬਲੱਡ ਬੈਂਕ 'ਚ ਸਿਰਫ਼ 30 ਯੂਨਿਟ ਹੀ ਬਚੇ ਸਨ, ਜਿਨ੍ਹਾਂ 'ਚੋਂ 21 ਯੂਨਿਟ ਬੀ-ਪਾਜ਼ੇਟਿਵ ਅਤੇ 9 ਬਲੱਡ ਗਰੁੱਪ ਬਾਕੀ ਸਾਰੇ ਗਰੁੱਪਾਂ ਲਈ ਉਪਲੱਬਧ ਸਨ। ਜਿਸ ਕਾਰਨ ਉਕਤ ਖ਼ੂਨਦਾਨ ਕੈਂਪ ਲਾਇਆ ਗਿਆ। ਕੈਂਪ ਦੌਰਾਨ ਨੌਜਵਾਨਾਂ ਨੇ ਪੂਰੇ ਉਤਸ਼ਾਹ ਨਾਲ ਖ਼ੂਨਦਾਨ ਕੀਤਾ, ਤਾਂ ਜੋ ਸਾਰੇ ਬਲੱਡ ਗਰੁੱਪਾਂ ਦਾ ਖੂਨ ਇਕੱਠਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਬਲੱਡ ਬੈਂਕ ਦੇ ਦੌਰਾਨ ਬਿਨਾਂ ਬਦਲੇ ਖੂਨ ਦਿੱਤਾ ਜਾਂਦਾ ਹੈ । ਅਜਿਹੇ 'ਚ ਸੰਸਥਾ ਦਾ ਮੁੱਖ ਉਦੇਸ਼ ਬਲੱਡ ਬੈਂਕ 'ਚ ਖ਼ੂਨ ਦੀ ਕਮੀ ਨੂੰ ਪੂਰਾ ਕਰਨਾ ਹੈ, ਜਿਸ ਲਈ ਫਾਜ਼ਲਿਕਾ ਦੇ ਨੌਜਵਾਨ ਹਰ ਸਮੇਂ ਤਿਆਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਖ਼ੂਨ ਦਾਨ ਕਰਨ ਨਾਲ ਕਈ ਮਹੱਤਵਪੂਰਨ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਤੇ ਖ਼ੂਨ ਦਾਨ ਕਰਨ ਨਾਲ ਸਰੀਰ ਵਿੱਚ ਖ਼ੂਨ ਦੀ ਕਮੀ ਨਹੀਂ ਰਹਿੰਦੀ। ਉਨਾਂ੍ਹ ਦੱਸਿਆ ਕਿ ਕੈਂਪ ਵਿੱਚ ਕੋਰੋਨਾ ਮਹਾਂਮਾਰੀ ਦੀਆਂ ਹਦਾਇਤਾਂ ਦੀ ਪੂਰੀ ਤਰਾਂ੍ਹ ਪਾਲਣਾ ਕੀਤੀ ਗਈ ਅਤੇ ਖੂਨਦਾਨ ਕਰਨ ਵਾਲੇ ਸਾਰੇ ਖੂਨਦਾਨੀਆਂ ਨੂੰ ਮੈਡਲ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਥੈਲੇਸੀਮੀਆ ਤੋਂ ਪੀੜਤ ਕਈ ਬੱਚੇ ਗੋਦ ਲਏ ਗਏ ਹਨ, ਜਿਨਾਂ੍ਹ ਨੂੰ ਹਰ ਮਹੀਨੇ ਖੂਨ ਹਨ। ਇਸ ਮੌਕੇ ਵਿਕਾਸ ਝੀਂਝਾ, ਗਿਰਧਾਰੀ ਸਿਲਾਗ, ਜਸਵੰਤ ਪ੍ਰਜਾਪਤੀ, ਵਰਿੰਦਰਾ ਸ਼ਰਮਾ, ਅੰਕੁਸ਼ ਗਰੋਵਰ, ਬਲਰਾਮ, ਨੀਰਜ ਠਕਰਾਲ, ਦਾਨਿਸ਼ ਖੁਰਾਣਾ, ਅਨੂਪ ਉਪਨੇਜਾ, ਮਾਨਿਕ ਡੋਡਾ, ਰਾਘਵ ਨਾਗਪਾਲ, ਅਮਿਤ ਗਰੋਵਰ, ਨੇਹਾ ਗਰੋਵਰ, ਲਖਬੀਰ ਸਿੰਘ ਸੁਖਵਿੰਦਰ ਸਿੰਘ ਅਤੇ ਹੋਰਨਾਂ ਨੇ ਸਹਿਯੋਗ ਦਿੱਤਾ। ਜਥੇਬੰਦੀ ਦਾ ਅਗਲਾ ਕੈਂਪ 14 ਨਵੰਬਰ ਨੂੰ ਲਾਇਆ ਜਾਵੇਗਾ।