ਪੱਤਰ ਪੇ੍ਰਰਕ, ਜਲਾਲਾਬਾਦ : ਥਾਣਾ ਸਿਟੀ ਪੁਲਿਸ ਨੇ 2 ਸੱਟੇਬਾਜ਼ਾਂ ਨੂੰ 1930 ਰੁਪਏ ਦੀ ਨਕਦੀ ਸਮੇਤ ਗਿ੍ਫਤਾਰ ਕੀਤਾ ਹੈ। ਤਫਤੀਸ਼ੀ ਅਫਸਰ ਸਤਨਾਮ ਦਾਸ ਨੇ ਦੱਸਿਆ ਕਿ ਮੁਖਬਰ ਖਾਸ ਨੇ ਆ ਕੇ ਦੱਸਿਆ ਕਿ ਦੀਪਕ ਕੁਮਾਰ ਦਾਣਾ ਮੰਡੀ ਜਲਾਲਾਬਾਦ ਦੇ ਸ਼ੈੱਡ ਦੇ ਹੇਠਾਂ ਇਕ ਜਗ੍ਹਾ 'ਤੇ ਸ਼ਰੇਆਮ ਗੀਟੀਆਂ ਨਾਲ ਸੱਟਾ ਲਾ ਰਿਹਾ ਸੀ ਤੇ ਉੱਚੀ-ਉੱਚੀ ਰੌਲਾ ਪਾ ਰਿਹਾ ਸੀ ਕਿ ਉਸ ਦੇ ਕੋਲ ਜੋ ਰੁਪਏ ਹਨ, ਉਸ ਦੀ ਸੱਟਾ ਲਗਵਾ ਰਿਹਾ ਹੈ। ਜਦੋਂ ਉਸ ਦਾ ਗੀਟੀਆਂ ਦਾ ਰੰਗ 'ਚ ਆਉਂਦਾ ਹੈ ਤਾਂ ਇੱਕ ਰੁਪਏ ਦੇ ਬਦਲੇ 80 ਰੁਪਏ ਦਿੱਤੇ ਜਾਣਗੇ ਤੇ ਜੇਕਰ ਗੀਟੀਆਂ ਦਾ ਰੰਗ ਨਹੀਂ ਆਇਆ, ਤਾਂ ਉਸ ਦੇ ਪੈਸੇ ਖਤਮ ਹੋ ਜਾਣਗੇ। ਜੇਕਰ ਛਾਪਾ ਮਾਰਿਆ ਜਾਵੇ ਤਾਂ ਇਸ ਨੂੰ ਰੰਗੇ ਹੱਥੀਂ ਕਾਬੂ ਕੀਤਾ ਜਾ ਸਕਦਾ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਇਸੇ ਤਰਾਂ੍ਹ ਤਫਤੀਸ਼ੀ ਅਫਸਰ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਖਾਸ ਨੇ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਪਹਿਲਵਾਨ ਸਿੰਘ ਵਾਸੀ ਬਾਹਮਣੀਵਾਲਾ ਚੌਕ ਉਸ ਦੀ ਦੁਕਾਨ ਦੇ ਅੰਦਰ ਬੈਠ ਕੇ ਦੜਾ ਸੱਟਾ ਲਿਖ ਰਿਹਾ ਹੈ ਅਤੇ ਲੋਕਾਂ ਨੂੰ ਮੇਰੇ ਨਾਲ ਦੜਾ ਸੱਟਾ ਲਗਾਉਣ ਲਈ ਕਹਿ ਰਿਹਾ ਹੈ। ਨੰਬਰ ਲੈਣ 'ਤੇ ਇਕ ਰੁਪਏ ਦੇ 80 ਰੁਪਏ ਦੇਣੇ ਹੋਣਗੇ, ਜੇਕਰ ਨੰਬਰ ਨਾ ਆਇਆ ਤਾਂ ਉਸ ਦੇ ਪੈਸੇ ਹਜ਼ਮ ਹੋ ਜਾਣਗੇ। ਮੁਖਬਰ ਨੇ ਇਹ ਵੀ ਦੱਸਿਆ ਕਿ ਉਹ ਭੋਲੇ-ਭਾਲੇ ਲੋਕਾਂ ਨਾਲ ਠੱਗੀ ਮਾਰਦਾ ਹੈ ਅਤੇ ਜਿਨਾਂ੍ਹ ਦਾ ਨੰਬਰ ਆਉਂਦਾ ਹੈ, ਉਨਾਂ ਨੂੰ ਵੀ ਪੈਸੇ ਨਹੀਂ ਦਿੰਦਾ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।