ਤੇਜਿੰਦਰ ਪਾਲ ਸਿੰਘ ਖਾਲਸਾ, ਫਾਜ਼ਿਲਕਾ : ਸਿਹਤ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ 34 ਵਾਂ ਦੰਦਾਂ ਦਾ ਪੰਦਰਵਾੜਾ ਜ਼ਿਲ੍ਹਾ ਫਾਜ਼ਿਲਕਾ ਚ ਮਨਾਇਆ ਗਿਆ।ਇਸ ਸਬੰਧੀ ਸਿਵਲ ਸਰਜਨ ਫਾਜ਼ਿਲਕਾ ਡਾ. ਸਤੀਸ਼ ਗੋਇਲ ਵੱਲੋਂ ਮਰੀਜ਼ਾਂ ਨੂੰ ਦੰਦਾਂ ਦੇ ਸੈੱਟ ਦੀ ਵੰਡ ਕਰਨ ਸਮੇਂ ਜਾਣਕਾਰੀ ਸਾਂਝੀ ਕੀਤੀ ਗਈ।

ਉਨਾਂ੍ਹ ਦੱਸਿਆ ਕਿ ਡੈਂਟਲ ਮੈਡੀਕਲ ਅਫਸਰਾਂ ਦੀ ਟੀਮ ਡਾ. ਪੰਕਜ ਚੌਹਾਨ, ਡਾ. ਐਡੀਸ਼ਨ ਅਰਿਕ ਡਾ. ਗੁਰਮੇਜ ਸਿੰਘ ਵੱਲੋਂ ਸਿਵਲ ਹਸਪਤਾਲ ਡੱਬਵਾਲਾ ਕਲਾ, ਫਾਜ਼ਿਲਕਾ ਅਤੇ ਜਲਾਲਾਬਾਦ ਹਸਪਤਾਲ਼ ਵਿਖੇ ਮੁਫਤ ਜਾਂਚ ਅਤੇ ਇਲਾਜ ਕੀਤਾ ਗਿਆ। ਡਾ. ਸਤੀਸ਼ ਗੋਇਲ ਨੇ ਦੱਸਿਆ ਕਿ ਸਿਵਲ ਹਸਪਤਾਲ ਫਾਜ਼ਿਲਕਾ *ਚ 5 ਅਤੇ ਡੱਬਵਾਲਾ ਕਲਾ ਵਿਖੇ 11 ਅਤੇ ਜਲਾਲਾਬਾਦ ਵਿਖੇ 15 ਦੰਦਾਂ ਦੇ ਸੈੱਟ ਮੁਫਤ ਲਗਾਏ ਗਏ ਹਨ। ਸੀ ਐਚ ਸੀ ਡੱਬਵਾਲਾ ਕਲਾਂ ਵਿਖੇ ਡਾ. ਪੰਕਜ ਚੌਹਾਨ ਵੱਲੋਂ ਮੁਫਤ ਜਾਂਚ ਤੇ ਇਲਾਜ ਕੀਤਾ ਗਿਆ । ਸਹਾਇਕ ਸਿਵਲ ਸਰਜਨ ਡਾ. ਬਬੀਤਾ ਨੇ ਦੱਸਿਆ ਕਿ ਦੰਦਾਂ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਤੰਬਾਕੂ ਪਦਾਰਥ, ਟਾਫੀਆਂ ਅਤੇ ਚਾਕਲੇਟ ਦੀ ਵਰਤੋਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਅਤੇ ਸਮੇ¸ਸਮੇਂ ਤੇ ਜਾਂਚ ਕਰਾਂਉਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮੁਹਿੰਮ ਦੌਰਾਨ 1070 ਮਰੀਜ਼ਾਂ ਨੇ ਦੰਦਾਂ ਦੀ ਬਿਮਾਰੀ ਲਈ ਮੁਫ਼ਤ ਇਲਾਜ ਤੇ ਦਵਾਈਆਂ ਪ੍ਰਰਾਪਤ ਕੀਤੀਆ ਹਨ। ਇਸ ਦੌਰਾਨ ਦੰਦਾਂ ਦੀ ਓਪੀਡੀ ਪਰਚੀ ਅਤੇ ਬਾਕੀ ਟ੍ਰੀਟਮੈਂਟ ਦੀ ਕੋਈ ਫੀਸ ਨਹੀਂ ਲੱਗੀ ਹੈ।