ਜਸਵਿੰਦਰ ਜੱਸੀ, ਖਮਾਣੋਂ : ਬੀਤੀ ਰਾਤ ਮੀਂਹ ਕਾਰਨ ਖਮਾਣੋਂ ਖੁਰਦ ਦੇ ਵਾਰਡ ਨੰਬਰ ਤਿੰਨ ਵਿਖੇ ਘਰ ਦੀ ਛੱਤ ਡਿਗਣ ਕਾਰਨ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਉਸ ਦੀ ਪਛਾਣ ਅਮਰਵੀਰ ਸਿੰਘ ਵਾਸੀ ਬਾਲਸੰਢਾ ਜ਼ਿਲ੍ਹਾ ਰੋਪੜ ਵਜੋਂ ਹੋਈ। ਜਾਣਕਾਰੀ ਮੁਤਾਬਕ ਜਸਵੀਰ ਸਿੰਘ ਵਾਸੀ ਖਮਾਣੋਂ ਖੁਰਦ ਵਾਰਡ ਨੰਬਰ 3 ਰਾਤ ਸਮੇਂ ਆਪਣੇ ਘਰ ਦੇ ਇਕ ਕਮਰੇ ਵਿਚ ਖ਼ੁਦ, ਉਸ ਦਾ ਪੁੱਤਰ ਗੁਰਵੀਰ ਸਿੰਘ, ਅਰਸ਼ਦੀਪ ਕੌਰ ਅਤੇ ਅਮਰਵੀਰ ਸਿੰਘ ਇਕੋ ਕਮਰੇ ਵਿਚ ਰਾਤ ਸਮੇਂ ਸੁੱਤੇ ਪਏ ਸਨ, ਜਦੋਂਕਿ ਜਸਬੀਰ ਸਿੰਘ ਅਤੇ ਅਰਸ਼ਦੀਪ ਕੌਰ ਰਾਤ ਸਮੇਂ ਕਰੀਬ ਢਾਈ ਵਜੇ ਜਦੋਂ ਘਰ ਦੇ ਕਮਰੇ ਤੋਂ ਬਾਹਰ ਸਨ ਤਾਂ ਅਚਾਨਕ ਘਰ ਦੇ ਕਮਰੇ ਦੀ ਛੱਤ ਡਿੱਗ ਪਈ। ਇਸ ਕਾਰਨ ਅਮਰਵੀਰ ਸਿੰਘ ਅਤੇ ਗੁਰਵੀਰ ਸਿੰਘ ਛੱਤ ਦੇ ਮਲਬੇ ਹੇਠ ਬੁਰੀ ਤਰ੍ਹਾਂ ਦੱਬ ਗਏ। ਉਨ੍ਹਾਂ ਨੂੰ ਜਸਬੀਰ ਸਿੰਘ ਦੇ ਰੌਲਾ ਪਾਉਣ 'ਤੇ ਆਂਢੀ-ਗੁਆਂਢੀਆਂ ਦੀ ਮਦਦ ਨਾਲ ਮੱਲਬੇ ਹੇਠੋਂ ਕੱਿਢਆ ਗਿਆ। ਉਪਰੰਤ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਅਮਰਵੀਰ ਸਿੰਘ ਨੂੰ ਗੰਭੀਰ ਜ਼ਖ਼ਮੀ ਦੇਖਦੇ ਹੋਏ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ। ਜਦੋਂਕਿ ਗੁਰਵੀਰ ਸਿੰਘ ਨੂੰ ਉੱਥੇ ਹੀ ਇਲਾਜ ਲਈ ਦਾਖ਼ਲ ਕਰ ਲਿਆ। ਇਸ ਦੇ ਚਲਦਿਆਂ ਅਮਰਵੀਰ ਸਿੰਘ ਦੀ ਰਸਤੇ ਵਿਚ ਮੌਤ ਹੋ ਗਈ। ਮਿ੍ਤਕ ਨੌਜਵਾਨ ਅਮਰਵੀਰ ਸਿੰਘ ਅਤੇ ਉਸ ਦੀ ਭੈਣ ਅਰਸ਼ਦੀਪ ਕੌਰ ਆਪਣੀ ਭੂਆ ਦੇ ਘਰ ਵਿਚ ਹੀ ਰਹਿ ਰਹੇ ਸਨ, ਜਿਨ੍ਹਾਂ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ ਅਤੇ ਪਿਤਾ ਵਿਦੇਸ਼ ਵਿਚ ਰੁਜ਼ਗਾਰ 'ਤੇ ਲੱਗਿਆ ਹੋਇਆ ਹੈ। ਜਾਣਕਾਰੀ ਮੁਤਾਬਕ ਮਿ੍ਤਕ ਨੂੰ ਉਸ ਦੇ ਹੋਰਨਾਂ ਪਰਿਵਾਰਕ ਮੈਂਬਰਾਂ ਵੱਲੋਂ ਜੱਦੀ ਪਿੰਡ ਲਿਜਾਇਆ ਗਿਆ ਹੈ। ਜਿੱਥੇ ਅੱਗੇ ਉਸ ਦੀ ਲਾਸ਼ ਨੂੰ ਰੋਪੜ ਹਸਪਤਾਲ ਵਿਖੇ ਮੋਰਚਰੀ ਵਿਚ ਰੱਖੇ ਜਾਣ ਦੀ ਜਾਣਕਾਰੀ ਪ੍ਰਰਾਪਤ ਹੋਈ ਹੈ। ਉਸ ਦੇ ਪਿਤਾ ਦੇ ਵਿਦੇਸ਼ ਤੋਂ ਆਉਣ 'ਤੇ ਸਸਕਾਰ ਕੀਤਾ ਜਾਵੇਗਾ। ਇਸ ਦੁਖਦਾਈ ਘਟਨਾ ਨਾਲ ਖਮਾਣੋਂ ਅੰਦਰ ਪੂਰੀ ਤਰ੍ਹਾਂ ਸੋਗ ਦੀ ਲਹਿਰ ਹੈ। ਨਗਰ ਪੰਚਾਇਤ ਖਮਾਣੋਂ ਦੇ ਸਾਬਕਾ ਪ੍ਰਧਾਨ ਬਲਮਜੀਤ ਸਿੰਘ ਪਿੰ੍ਸੀ ਨੇ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਦੀ ਬਣਦੀ ਯੋਗ ਮਦਦ ਕਰਨ ਦੀ ਅਪੀਲ ਕੀਤੀ ਹੈ।