ਭੁਪਿੰਦਰ ਿਢੱਲੋਂ, ਮੰਡੀ ਗੋਬਿੰਦਗੜ੍ਹ : ਲੋਹਾ ਨਗਰੀ ਦੀ ਇੱਕ ਲੋਹਾ ਫੈਕਟਰੀ 'ਚ ਮਜ਼ਦੂਰ ਦੀ ਸ਼ੈੱਡ ਤੋਂ ਡਿੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਜਿੰਦਰ ਰਾਮ ਵਾਸੀ ਹਾਲ ਕਿਰਾਏਦਾਰ ਰਾਜੂ, ਮੁਹੱਲਾ ਤਿਰਲੋਕਪੁਰੀ ਪਿੰਡ ਅਜਨਾਲੀ ਮੰਡੀ ਗੋਬਿੰਦਗੜ੍ਹ ਜੋ ਕਿ ਨਰਿੰਦਰਾ ਕਾਸਟਿੰਗ ਪਿੰਡ ਅਜਨਾਲੀ ਵਿੱਚ 6 ਮਹੀਨੇ ਤੋਂ ਰਾਤ ਦੀ ਡਿਊਟੀ ਕਰਦਾ ਸੀ, ਜੋ ਕਿ ਡਿਊਟੀ ਦੌਰਾਨ ਰਾਤ ਸਮੇਂ ਬਿਜਲੀ ਦਾ ਕੱਟ ਲੱਗਣ 'ਤੇ ਗਰਮੀ ਹੋਣ ਕਾਰਨ ਫੈਕਟਰੀ 'ਚ ਸੀਮਿੰਟ ਦੀਆਂ ਚਾਦਰਾਂ 'ਤੇ ਅਰਾਮ ਕਰਨ ਲਈ ਚੜ੍ਹ ਗਿਆ, ਜੋ ਕਿ ਰਾਤ ਨੂੰ ਆਈ ਹਨ੍ਹੇਰੀ ਕਾਰਨ ਸਮੇਤ ਸ਼ੈੱਡ ਦੀਆਂ ਚਾਦਰਾਂ ਦੇ ਰਜਿੰਦਰ ਕੁਮਾਰ ਥੱਲੇ ਡਿੱਗ ਗਿਆ। ਜਿਸ ਨੂੰ ਮੌਕੇ 'ਤੇ ਮੌਜੂਦ ਸਾਥੀਆਂ ਨੇ ਇਲਾਜ ਲਈ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਪਹੁੰਚਾਇਆ, ਜਿਸ ਨੂੰ ਜਿਆਦਾ ਸੀਰੀਅਸ ਹੋਣ ਕਾਰਨ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਰੈਫਰ ਕਰ ਦਿੱਤਾ, ਜੋ ਕਿ ਰਸਤੇ ਵਿੱਚ ਹੀ ਦਮ ਤੋੜ ਗਿਆ। ਪੁਲਿਸ ਨੂੰ ਸੂਚਨਾਾ ਮਿਲਣ 'ਤੇ ਏਐੱਸਆਈ ਮੋਹਨ ਸਿੰਘ ਨੇ ਜੈ ਪ੍ਰਕਾਸ਼ ਵਾਸੀ ਬਡਵਾਰੇ ਡਾਕਖਾਨਾ ਹਟਿਆਵਾ ਸੁਲਤਾਨਪੁਰ ਯੂਪੀ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਮਿ}ਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।