<

p> ਪੱਤਰ ਪ੍ਰਰੇਰਕ, ਮੰਡੀ ਗੋਬਿੰਦਗੜ੍ਹ:

ਨਗਰ ਕੌਂਸਲ ਦੇ ਵਾਰਡ ਨੰਬਰ-21 ਵਿਚ ਨੰਬਰਦਾਰ ਬਲਕਾਰ ਸਿੰਘ ਅਤੇ ਸਮੂਹ ਸਾਥੀਆਂ ਦੇ ਯਤਨਾਂ ਸਦਕਾ ਕੱਚਾ ਸ਼ਾਂਤੀ ਨਗਰ ਅਤੇ ਸ਼ਹਿਰ 'ਚ ਨਵੇਂ ਆਏ ਇਲਾਕਿਆਂ 'ਚ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਪੀਏ ਰਾਮ ਕਿ੍ਸ਼ਨ ਭੱਲਾ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਵ ਦੱਤਾ ਵਲੋਂ ਸੀਵਰੇਜ਼ ਅਤੇ ਵਾਟਰ ਸਪਲਾਈ ਦੀਆਂ ਪਾਈਪਾਂ ਪਾਉਣ ਦਾ ਉਦਘਾਟਨ ਕਰਵਾਇਆ ਗਿਆ।

ਡਿਸਪੋਜਲ ਰੋਡ 'ਤੇ ਪੁੱਜੇ ਨੰਬਰਦਾਰ ਬਲਕਾਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਰਾਮ ਕਿ੍ਸ਼ਨ ਭੱਲਾ ਤੇ ਸੰਜੀਵ ਦੱਤਾ ਦਾ ਸਵਾਗਤ ਕਰ ਕੇ ਉਨ੍ਹਾਂ ਨੂੰ ਸਿਰਪਾਓ ਦੇ ਕੇ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੱਚਾ ਦਲੀਪ ਨਗਰ ਅਤੇ ਉਨ੍ਹਾਂ ਦੇ ਨਾਲ ਲੱਗਦੇ ਇਲਾਕਿਆਂ ਦੀ ਲੰਮੇ ਸਮੇਂ ਤੋਂ ਇਹ ਮੰਗ ਸੀ ਜੋ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਹੁਣ ਪੂਰੀ ਕੀਤੀ ਹੈ। ਇਸ ਮੌਕੇ ਅਮਿਤ ਠਾਕੁਰ, ਲੱਕੀ ਸ਼ਰਮਾ, ਵਿਮਲ ਗੁਪਤਾ, ਲਾਭ ਸਿੰਘ, ਮੋਹਣ ਸਿੰਘ, ਬਲਵਿੰਦਰ ਸਿੰਘ, ਬੁਟੇਸ਼ਵਰ ਯਾਦਵ, ਡਾ. ਸੰਜੇ, ਡਾ. ਕਰਨ, ਝਰਮਲ ਸਿੰਘ, ਰਾਜ ਕੁਮਾਰ, ਭੂਰਾ, ਬਨਾਰਸੀ ਦਾਸ, ਦਿਨੇਸ਼ ਗੁਪਤਾ, ਕਿਰਨ, ਪਰਮਜੀਤ ਕੌਰ, ਮੀਆਂ ਜੀ, ਆਰਸੀ ਯਾਦਵ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।