ਪੱਤਰ ਪੇ੍ਰਕ, ਫ਼ਤਹਿਗੜ੍ਹ ਸਾਹਿਬ:

ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪਿੰਡਾਂ ਦੇ ਨੌਜਵਾਨਾਂ ਨੂੰ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਦੇ ਨਾਲ ਪੰਜਾਬ ਸਰਕਾਰ ਵੱਲੋਂ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ।। ਇਸੇ ਤਰ੍ਹਾਂ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਮੂਲੇਪੁਰ 'ਚ ਅਤਿਆਧੁਨਿਕ ਮੈਦਾਨ ਤਿਆਰ ਕੀਤਾ ਜਾ ਰਿਹਾ ਹੈ।

ਇਸ ਮੈਦਾਨ 'ਚ ਫ਼ੁਟਬਾਲ, ਵਾਲੀਬਾਲ, ਹੈਂਡਬਾਲ, ਹਾਕੀ ਤੇ ਸਟੈਂਡਰਡ ਸਾਈਜ਼ 400 ਮੀਟਰ ਦਾ ਟਰੈਕ ਤਿਆਰ ਕੀਤਾ ਜਾ ਚੁੱਕਾ ਹੈ ਤੇ ਬਾਸਕਿਟਬਾਲ ਦਾ ਗਰਾਊਂਡ ਤਿਆਰ ਕੀਤਾ ਜਾ ਰਿਹਾ ਹੈ। ਇਸ 'ਚ ਓਪਨ ਜਿਮ ਵੀ ਰੱਖਿਆ ਜਾਵੇਗਾ ਤੇ ਲਾਈਟਾਂ ਵੀ ਲਗਾਈਆਂ ਜਾਣਗੀਆਂ। ਇਸ ਖੇਡ ਮੈਦਾਨ ਦੇ ਤਿਆਰ ਹੋਣ ਨਾਲ ਪਿੰਡ ਤੇ ਇਲਾਕੇ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਬਹੁਤ ਫਾਇਦਾ ਹੋਵੇਗਾ। ਇਸ ਮੌਕੇ ਸਰਪੰਚ ਹਰਿੰਦਰ ਸਿੰਘ, ਪਿ੍ਰੰਸੀਪਲ ਰਾਜੇਸ਼ ਵਰਮਾ ਤੇ ਕੋਚ ਸਤਵੀਰ ਸਿੰਘ ਮੌਜੂਦ ਸਨ।