ਪੱਤਰ ਪੇ੍ਰਰਕ, ਮੰਡੀ ਗੋਬਿੰਦਗੜ੍ਹ : ਸ਼ਹਿਰ ਦੇ ਵਾਰਡ-8 ਅਧੀਨ ਅੰਬੇ ਮਾਜਰਾ ਵਿਚ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਸਹਿਯੋਗ ਨਾਲ ਅੰਬੇ ਮਾਜਰਾ ਵਿਚ 12 .53 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਕਿਸ਼ੋਰ ਚੰਦ ਖੰਨਾ ਨੇ ਦੱਸਿਆ ਕਿ ਇਸ ਸੜਕ ਦੀ ਮੰਗ ਵਾਰਡ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਸੀ, ਜਿਸ ਨੂੰ ਪਿਛਲੀ ਸਰਕਾਰ ਪੂਰੀ ਕਰਨ 'ਚ ਨਾਕਾਮ ਰਹੀ, ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 6 ਮਹੀਨੇ ਹੋ ਗਏ ਹਨ। ਜਿਸ ਦਾ ਮੁੱਖ ਉਦੇਸ਼ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਸੜਕ ਦਾ ਉਦਘਾਟਨ ਕਰ ਕੇ ਵਾਰਡ ਵਾਸੀਆਂ ਦੀ ਮੰਗ ਪੂਰੀ ਕੀਤੀ ਗਈ। ਇਸ ਮੌਕੇ ਵਾਰਡ ਕੌਂਸਲਰ ਸੁਖਵਿੰਦਰ ਕੌਰ ਸੰਗਰ, ਬਲਾਕ ਪ੍ਰਧਾਨ ਕਿਸ਼ੋਰ ਚੰਦ ਖੰਨਾ, ਸਾਬਕਾ ਐੱਮਸੀ ਪ੍ਰਦੀਪ ਕੁਮਾਰ ਸੰਗਰ, ਪੂਰਨ ਚੰਦ ਪਾਰਚਾ, ਘੱਟ ਗਿਣਤੀ ਹਲਕਾ ਪ੍ਰਧਾਨ ਮੁਹੰਮਦ ਸਲਮਾਨ, ਦਲਜੀਤ ਸਿੰਘ ਵਿਰਕ, ਮੁਨੀਸ਼ ਸ਼ਰਮਾ, ਸਲੀਮ ਖਾਨ, ਡਾ. ਰਘੁਬੀਰ ਸਿੰਘ, ਰਸਪਿੰਦਰ ਸਿੰਘ, ਸਵਿਤਾ ਦੇਵੀ, ਪੱਪੂ, ਚਿੰਤਾ ਦੇਵੀ, ਰਾਮ, ਚੌਹਾਨ, ਮਨੋਹਰ ਲਾਲ ਡਾ. ਵਿਜੇ ਕੁਮਾਰ ਆਦਿ ਮੌਜੂਦ ਸਨ।