ਪੱਤਰ ਪੇ੍ਰਰਕ, ਮੰਡੀ ਗੋਬਿੰਦਗੜ੍ਹ : ਸ਼ਹਿਰ ਦੇ ਵਾਰਡ ਨੰਬਰ-2 ਦੇ ਇਲਾਕੇ ਬਾਬਾ ਸੁੱਖਾ ਸਿੰਘ ਕਾਲੋਨੀ ਵਿਚ ਸਵਾ 4 ਕਰੋੜ ਦੀ ਲਾਗਤ ਨਾਲ ਸੀਵਰੇਜ ਪਾਇਆ ਜਾ ਰਿਹਾ ਹੈ। ਜਿਸਦਾ ਸ਼ੁਭ ਆਰੰਭ ਹਲਕਾ ਐੱਮਐੱਲਏ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕੀਤਾ। ਗੈਰੀ ਬੜਿੰਗ ਨੇ ਦੱਸਿਆ ਕਿ 8 ਕਿਲੋਮੀਟਰ ਤਕ ਇਹ ਸੀਵਰੇਜ ਪਾਇਆ ਜਾ ਰਿਹਾ ਹੈ ਅਤੇ ਇਸ ਵਿਚ 8 ਤੇ 10 ਇੰਚ ਤੱਕ ਦੀ ਪਾਈਪਾਂ ਪਾਈਆਂ ਜਾ ਰਹੀਆਂ ਹਨ ਜੋ ਕਿ ਕਾਫੀ ਲਾਭਦਾਇਕ ਰਹਿਣਗੀਆਂ। ਇਸ ਮੌਕੇ ਕੌਂਸਲ ਪ੍ਰਧਾਨ ਹਰਪ੍ਰਰੀਤ ਪਿੰ੍ਸ, ਬਲਾਕ ਪ੍ਰਧਾਨ ਕਿਸ਼ੋਰ ਚੰਦ ਖੰਨਾ, ਸਾਬਕਾ ਕੌਂਸਲਰ ਰਾਹੁਲ ਸੋਫਤ, ਬਲਦੇਵ ਸ਼ਰਮਾ, ਨਰੇਸ਼ ਸ਼ਰਮਾ, ਮਨਜੀਤ ਕੌਰ, ਗਿੰਨੀ ਸ਼ਰਮਾ, ਰਣਜੀਤ ਸਿੰਘ ਪਨਾਗ, ਜਗਦੀਪ ਸਿੰਘ ਜੱਸੜਾਂ੍ਹ, ਅਦਿੱਤਿਆ ਪਾਂਡੇ, ਸੁਖਵਿੰਦਰ ਸਿੰਘ ਚੀਮਾ, ਨਰਿੰਦਰ ਸਿੰਘ ਭਾਟੀਆ ਆਦਿ ਮੌਜੂਦ ਸਨ।