ਸ਼ਰਮਾ/ਖੰਨਾ, ਬੱਸੀ ਪਠਾਣਾਂ : ਕੇਂਦਰ ਸਰਕਾਰ ਵੱਲੋਂ ਨੌਜਵਾਨਾਂ ਦੀ ਭਰਤੀ ਨੂੰ ਲੈ ਕੇ 'ਅਗਨੀਪੱਥ ਸਕੀਮ' ਤਹਿਤ ਨੌਜਵਾਨਾਂ ਦੀ ਭਰਤੀ ਕੀਤੀ ਜਾ ਰਹੀ ਹੈ, ਦੇ ਵਿਰੋਧ 'ਚ ਸਾਬਕਾ ਵਿਧਾਇਕ ਗੁਰਪ੍ਰਰੀਤ ਸਿੰਘ ਜੀਪੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ ਐੱਸਡੀਐੱਮ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਅਗਨੀਪੱਥ ਦਾ ਵਿਰੋਧ ਕਰਦੇ ਹੋਏ ਕੇਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਸਾਬਕਾ ਵਿਧਾਇਕ ਜੀਪੀ ਨੇ ਕਿਹਾ ਕਿ ਕੇਂਦਰ ਸਰਕਾਰ ਅਗਨੀਪੱਥ ਸਕੀਮ ਲਾਂਚ ਕਰਕੇ ਜਿੱਥੇ ਭਾਰਤੀ ਫੌਜ ਦੇ ਨਿਯਮਾਂ ਨੂੰ ਤੋੜ ਰਹੀ ਹੈ ਉਥੇ ਹੀ ਕੇਵਲ ਚਾਰ ਸਾਲਾਂ ਲਈ ਨੌਜਵਾਨਾਂ ਨੂੰ ਭਰਤੀ ਕਰਕੇ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਉਨਾਂ੍ਹ ਕਿਹਾ ਕਿ ਜਦੋਂ ਚਾਰ ਸਾਲ ਬਾਅਦ ਅਗਨੀਵੀਰ ਨੌਕਰੀ ਕਰ ਕੇ ਵਾਪਸ ਆਵੇਗਾ ਉਸ ਤੋਂ ਬਾਅਦ ਉਸ ਨੌਜਵਾਨ ਦੇ ਭਵਿੱਖ ਦਾ ਕੀ ਬਣੇਗਾ ਕਿਉਂਕਿ ਚਾਰ ਸਾਲ ਨੌਕਰੀ ਕਰਨ ਤੋਂ ਬਾਅਦ ਅਗਨੀਪੱਥ ਸਕੀਮ ਦੇ ਲਾਭਪਾਤਰੀ ਨੌਜਵਾਨ ਨੂੰ ਕਿਸੇ ਹੋਰ ਸਰਕਾਰੀ ਵਿਭਾਗ 'ਚ ਉਮਰ ਵਧੇਰੇ ਹੋਣ ਕਰਕੇ ਨੌਕਰੀ ਨਹੀ ਮਿਲੇਗੀ ਅਤੇ ਅਗਨੀਪੱਥ ਦਾ ਅਗਨੀਵੀਰ ਨੌਜਵਾਨ ਭਟਕ ਜਾਵੇਗਾ। ਸਾਬਕਾ ਵਿਧਾਇਕ ਜੀਪੀ ਨੇ ਅਗਨੀਪੱਥ ਸਕੀਮ ਦਾ ਵਿਰੋਧ ਕਰਦੇ ਹੋਏ ਕੇਂਦਰ ਸਰਕਾਰ ਤੋਂ ਤੁਰੰਤ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਸਤਵੀਰ ਸਿੰਘ ਨੌਗਾਵਾਂ,ਕੌਂਸਲ ਪ੍ਰਧਾਨ ਰਵਿੰਦਰ ਰਿੰਕੂ,ਅਨੂਪ ਸਿੰਗਲਾ,ਹਰਭਜਨ ਸਿੰਘ ਨਾਮਧਾਰੀ,ਬਲਵੀਰ ਸਿੰਘ,ਲਾਲਾ ਕੰਗ,ਸਮੀਰ ਕਪਲਿਸ਼,ਅਸ਼ੋਕ ਗੌਤਮ,ਪਵਨ ਸ਼ਰਮਾ,ਨਰੰਜਣ ਕੁਮਾਰ,ਅਸ਼ੋਕ ਧੀਮਾਨ,ਨੀਤੀਸ਼ ਗੌਤਮ,ਹਰਦੀਪ ਸਿੰਘ ਭੁੱਲਰ,ਦਵਿੰਦਰ ਸਿੰਘ ਸ਼ਹੀਦਗੜ੍ਹ,ਰਾਕੇਸ਼ ਕੁਮਾਰ ਮੱਖਣ,ਜਸਵੀਰ ਸਿੰਘ ਭਾਦਲਾ ਆਦਿ ਹੋੋਰ ਕਾਂਗਰਸੀ ਵਰਕਰ ਮੌਜੂਦ ਸਨ।