ਖੰਨਾ, ਬੱਸੀ ਪਠਾਣਾਂ : ਘੱਟ ਗਿਣਤੀ ਤੇ ਦਲਿਤ ਦਲ ਦੀ ਮੀਟਿੰਗ ਹਰਵੇਲ ਸਿੰਘ ਮਾਧੋਪੁਰ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਹਰਵੇਲ ਸਿੰਘ ਮਾਧੋਪੁਰ ਨੇ ਕਿਹਾ ਕਿ ਜਥੇਬੰਦੀ ਵੱਲੋਂ ਘੱਟ ਗਿਣਤੀਆਂ ਅਤੇ ਐੱਸਸੀਬੀਸੀ ਵਰਗਾਂ ਦੀਆਂ ਮੰਗਾਂ ਸਬੰਧੀ ਜ਼ਲਿ੍ਹਾ ਪੱਧਰ ਤੇ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜੇ ਗਏ ਤਾਂ ਜੋ ਘੱਟ ਗਿਣਤੀ ਦੀਆਂ ਮੰਗਾਂ ਪੂਰੀਆਂ ਹੋ ਸਕਣ। ਮੀਟਿੰਗ 'ਚ ਪੰਜਾਬ ਸਰਕਾਰ ਵੱਲੋਂ ਇਕ ਵਿਧਾਇਕ ਇਕ ਪੈਨਸ਼ਨ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਬਹੁ ਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਆਈਏਐੱਸ ਅਫਸਰਾਂ ਦੀ ਸਿੱਧੀ ਭਰਤੀ ਵਿੱਚ ਨਿੱਜੀ ਕੰਪਨੀਆਂ ਦੇ ਸੀਈਓ ਪੱਧਰ ਦੇ ਅਧਿਕਾਰੀਆਂ ਦੀ ਭਰਤੀ ਤੁਰੰਤ ਬੰਦ ਕਰਕੇ ਯੂਪੀਐੱਸਸੀ ਵਲੋਂ ਲਈ ਜਾਂਦੀ ਦੇਸ਼ ਪੱਧਰੀ ਪ੍ਰਰੀਖਿਆ ਵਿੱਚੋਂ ਮੈਰਿਟ ਸੂਚੀ ਦੇ ਆਧਾਰ 'ਤੇ ਹੀ ਨਿਯੁਕਤੀ ਕੀਤੀ ਜਾਵੇ। ਇਸ ਮੌਕੇ ਸੁਖਵਿੰਦਰ ਸਿੰਘ ਦੁੰਮਣਾ ਜ਼ਲਿ੍ਹਾ ਪ੍ਰਧਾਨ ਰੋਪੜ, ਕੈਪਟਨ ਹਰਜਿੰਦਰ ਸਿੰਘ ਮਾਨੂੰਪੁਰ ਕਾਰਜਕਾਰੀ ਜ਼ਲਿ੍ਹਾ ਪ੍ਰਧਾਨ ਲੁਧਿਆਣਾ, ਕ੍ਰਿਸ਼ਨ ਕੁਮਾਰ ਸਟੇਟ ਬੈਂਕ, ਲਖਬੀਰ ਸਿੰਘ ਖੁਖਰਾਣਾ ਜ਼ਲਿ੍ਹਾ ਸਕੱਤਰ ਬੀਐੱਸਪੀ,ਦਲਬਾਰਾ ਸਿੰਘ ਸੂਬਾ ਖਜਾਨਚੀ,ਸੁਰਜਨ ਸਿੰਘ ਜੇਈ, ਗੁਰਮੁਖ ਸਿੰਘ ਚੁੰਨੀ,ਜੋਗਾ ਸਿੰਘ ਡੰਘੇੜੀਆਂ ਬਲਾਕ ਪ੍ਰਧਾਨ ਖੇੜਾ, ਅਮਰਜੀਤ ਸਿੰਘ ਹਾਜੀਪੁਰ ਬ੍ਰਲਾਕ ਪ੍ਰਧਾਨ ਬਸੀ ਪਠਾਣਾਂ, ਜਸਵਿੰਦਰ ਸਿੰਘ ਸੁਹਾਵੀ ਬਲਾਕ ਪ੍ਰਧਾਨ ਖੇੜੀ ਨੌਧ ਸਿੰਘ,ਗੁਰਪਾਲ ਸਿੰਘ ਬਲਾਕ ਪ੍ਰਧਾਨ ਨੌਗਾਵਾਂ,ਮੇਵਾ ਸਿੰਘ ਫਤਹਿਪੁਰ,ਭੀਮ ਸਿੰਘ ਭਾਦਸੋਂ ਜ਼ਲਿ੍ਹਾ ਮੀਤ ਪ੍ਰਧਾਨ ਪਟਿਆਲਾ, ਕੈਪਟਨ ਸ਼ਵਿ ਸਿੰਘ, ਗੁਰਮੇਲ ਸਿੰਘ ਨੰਦਪੁਰ, ਗੁਰਮੀਤ ਸਿੰਘ ਖੇੜੀ ਜ਼ਲਿ੍ਹਾ ਮੀਤ ਪ੍ਰਧਾਨ, ਗੁਰਜੀਤ ਮਸੀਹ ਬਸੀ ਪਠਾਣਾਂ, ਸੰਪੂਰਨ ਸਿੰਘ ਮਾਧੋਪੁਰ ਸਾਬਕਾ ਸਰਪੰਚ, ਨਰਿੰਦਰ ਕੁਮਾਰ ਬੱਬੂ, ਗੁਰਵਿੰਦਰ ਸਿੰਘ ਝਾਮਪੁਰ, ਪਿਸੀਪਲ ਪਰਵਿੰਦਰ ਦਮਹੇੜੀ,ਪਿ੍ਰਸੀਪਲ ਹਰਸੇਵਕ ਸਿੰਘ,ਸੰਜੀਵ ਕੁਮਾਰ ਡਾਇਰੈਕਟਰ, ਸ਼ਮਸ਼ੇਰ ਸਿੰਘ ਮਾਰਵਾ, ਦਵਿੰਦਰ ਪਾਲ ਸਿੰਘ ਕਾਲਾ,ਜਗਤਾਰ ਸਿੰਘ ਚੁੰਨੀ ਆਦਿ ਮੌਜੂਦ ਸਨ।