ਜਸਵਿੰਦਰ ਜੱਸੀ,ਖਮਾਣੋਂ

ਬਲਾਕ ਖਮਾਣੋਂ ਅੰਦਰ ਆਉਂਦੇ ਪਿੰਡ ਮਨੈਲੀ ਵਿਖੇ ਨੌਜਵਾਨਾਂ ਵੱਲੋਂ ਪਿੰਡ ਵਿੱਚ ਪਿਛਲੇ ਦਿਨੀਂ ਇੱਕ ਕਲੱਬ ਦਾ ਗਠਨ ਕੀਤਾ ਗਿਆ ਸੀ ਤੇ ਕਲੱਬ ਦਾ ਨਾਮ ਯੂਥ ਵੈਲਫੇਅਰ ਸਪੋਰਟਸ ਕਲੱਬ, ਮਨੈਲੀ, ਤਹਿਸੀਲ ਖਮਾਣੋਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਰੱਖਿਆ ਗਿਆ ਸੀ। ਨੌਜਵਾਨਾਂ ਨੇ ਆਪਣੀਆਂ ਗਤੀਵਿਧੀਆਂ ਦੀ ਸ਼ੁਰੂਆਤ ਪਿੰਡ ਵਿੱਚ ਛਾਂਦਾਰ ਬੂਟੇ ਲਗਾ ਕੇ ਕੀਤੀ। ਕਲੱਬ ਦੇ ਪ੍ਰਧਾਨ ਦਮਨਜੋਤ ਸਿੰਘ ਧਾਰਨੀ ਨੇ ਦੱਸਿਆ ਕਿ ਇਹ ਬੂਟੇ ਪਿੰਡ 'ਚ ਖਾਲੀ ਪਈਆਂ ਥਾਵਾਂ 'ਤੇ ਲਗਾਏ ਜਾ ਰਹੇ ਹਨ। ਬੂਟੇ ਲਾਉਣ ਦੀ ਸ਼ੁਰੂਆਤ ਪਿੰਡ ਵਿੱਚ ਬਣੀ ਸਰਕਾਰੀ ਪਾਣੀ ਵਾਲੀ ਟੈਂਕੀ ਤੋਂ ਕੀਤੀ ਹੈ ਜਿਥੇ ਕੁੱਲ 200 ਬੂਟੇ ਲਗਾਏ ਗਏ ਹਨ। ਕਲੱਬ ਦੇ ਸਾਰੇ ਮੈਂਬਰਾਂ ਨੇ ਬੂਟਿਆਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਲਈ ਗਈ। ਪਿੰਡ ਦੀ ਮਹਿਲਾ ਸਰਪੰਚ ਦੇ ਲੜਕੇ ਸੁਖਵਿੰਦਰ ਸਿੰਘ ਮਾਨ ਨੇ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਰੇ ਆਪਣੇ ਆਪਣੇ ਘਰਾਂ ਵਿੱਚ ਛਾਂਦਾਰ ਬੂਟੇ ਲਾਉਣ। ਇਸ ਮੌਕੇ ਮਨਪ੍ਰਰੀਤ ਸਿੰਘ ਮਨੀ, ਧਰਮਿੰਦਰ ਸਿੰਘ ਹੈਪੀ, ਦਵਿੰਦਰ ਸਿੰਘ ਕਾਲਾ, ਸਰਪੰਚ ਸੁਖਵਿੰਦਰ ਸਿੰਘ ,ਹਰਪ੍ਰਰੀਤ ਸਿੰਘ ਹਨੀ, ਵਰਿੰਦਰਪਾਲ ਸਿੰਘ ਗੱਗੀ, ਜਤਿੰਦਰਪਾਲ ਸਿੰਘ ਲਾਲੀ, ਜਸਕੀਰਤ ਸਿੰਘ ਕਾਕਾ, ਅਮਨਦੀਪ ਸਿੰਘ ਬੱਬੂ, ਹਰਮਨ ਸਿੰਘ ਹਨੀ ,ਜਗਰੂਪ ਸਿੰਘ ਧਾਰਨੀ, ਰਣਵੀਰ ਸਿੰਘ ਲਾਡੀ, ਨਵਦੀਪ ਸਿੰਘ ਧਾਰਨੀ , ਨਮਨ ਸਿੱਧੂ ਆਦਿ ਮੌਜੂਦ ਸਨ।