ਬੱਚੀਆਂ ਬਾਲ ਭਲਾਈ ਕਮੇਟੀ ਹਵਾਲੇ ਕੀਤੀਆਂ

ਪੱਤਰ ਪੇ੍ਰਰਕ,ਫ਼ਤਹਿਗੜ੍ਹ ਸਾਹਿਬ : ਮਾਪਿਆਂ ਦੇ ਜ਼ੁਲਮ ਦਾ ਸ਼ਿਕਾਰ ਹੋਈਆਂ ਦੇਵੀਗੜ੍ਹ ਦੀਆਂ ਦੋ ਮਾਸੂਮ ਭੈਣਾਂ ਘਰੋਂ ਭੱਜ ਕੇ ਫ਼ਤਹਿਗੜ੍ਹ ਸਾਹਿਬ ਪਹੁੰਚ ਗਈਆਂ। ਉਕਤ ਬੱਚੀਆਂ 'ਚ ਇਕ 12 ਸਾਲਾ ਅਤੇ ਦੂਜੀ 7 ਸਾਲਾ ਦੱਸੀ ਜਾ ਰਹੀ ਹੈ। ਬਾਲ ਭਲਾਈ ਕਮੇਟੀ ਹਵਾਲੇ ਕੀਤੀਆਂ ਸਹਿਮੀਆਂ ਹੋਈਆਂ ਬੱਚੀਆਂ ਨੇ ਦੱਸਿਆ ਕਿ ਉਹ ਦੇਵੀਗੜ੍ਹ ਦੀਆਂ ਰਹਿਣ ਵਾਲੀਆਂ ਹਨ ਅਤੇ ਉਨ੍ਹਾਂ ਦਾ ਪਿਤਾ ਸ਼ਰਾਬ ਪੀਣ ਦਾ ਅਦੀ ਹੈ ਜੋ ਅਕਸਰ ਉਨਾਂ੍ਹ ਨੂੰ ਕੁੱਟਦਾ ਮਾਰਦਾ ਰਹਿੰਦਾ ਸੀ ਅਤੇ ਉਨ੍ਹਾਂ ਦੀ ਮਾਂ 12 ਸਾਲਾ ਲੜਕੀ ਦਾ ਵਿਆਹ ਕਰਨਾ ਚਾਹੁੰਦੀ ਹੈ। ਕਮੇਟੀ ਨੇ ਦੋਨੋਂ ਬੱਚੀਆਂ ਨੂੰ ਫਿਲਹਾਲ ਆਪਣੇ ਕੋਲ ਰੱਖ ਲਿਆ ਜਿਨ੍ਹਾਂ ਨੂੰ ਵੀਰਵਾਰ ਨੂੰ ਪਟਿਆਲਾ ਕਮੇਟੀ ਨੂੰ ਸੌਂਪਿਆ ਜਾਵੇਗਾ। ਆਟੋ ਚਾਲਕ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਸਰਹਿੰਦ ਸਟੈਂਡ ਤੋਂ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਜਾ ਰਿਹਾ ਸੀ ਤਾਂ ਉਕਤ ਬੱਚੀਆਂ ਆਟੋ 'ਚ ਬੈਠ ਗਈਆਂ ਜਿਸ ਤੋਂ ਬਾਅਦ ਉਹ ਰੋਣ ਲੱਗ ਪਈਆਂ ਜਦੋਂ ਉਸ ਨੇ ਬੱਚੀਆਂ ਦੇ ਰੋਣ ਬਾਰੇ ਪੱਿਛਆਂ ਤਾਂ ਉਨਾਂ੍ਹ ਸਾਰੀ ਗੱਲਬਾਤ ਦੱਸੀ ਤਾਂ ਉਹ ਬੱਚੀਆਂ ਨੂੰ ਸਮਾਜ ਸੇਵੀ ਗੁਰਜੀਤ ਸਿੰਘ ਲੌਂਗੀ ਕੋਲ ਲਿਆਏ। ਇਸ ਤੋਂ ਬਾਅਦ ਗੁਰਜੀਤ ਸਿੰਘ ਲੌਂਗੀ ਨੇ ਬਾਲ ਭਲਾਈ ਮੈਂਬਰਾਂ ਨੂੰ ਬੁਲਾਇਆ ਅਤੇ 12 ਸਾਲਾ ਬੱਚੀ ਨੇ ਦੱਸਿਆ ਕਿ ਉਸ ਦਾ ਪਿਤਾ ਅਕਸਰ ਸ਼ਰਾਬ ਪੀ ਕੇ ਉਨਾਂ੍ਹ ਨੂੰ ਕੁੱਟਦਾ ਮਾਰਦਾ ਰਹਿੰਦਾ ਹੈ ਅਤੇ ਉਸ ਦੀ ਮਾਂ ਉਸ ਦਾ ਵਿਆਹ ਕਰਨਾ ਚਾਹੁੰਦੀ ਹੈ ਜਿਸ ਤੋਂ ਤੰਗ ਆ ਕੇ ਉਹ ਆਪਣੀ 7 ਸਾਲਾ ਭੈਣ ਨੂੰ ਲੈ ਕੇ ਘਰੋਂ ਭੱਜ ਆਈ। ਉਨਾਂ੍ਹ ਕਿਹਾ ਕਿ ਉਹ ਆਪਣੇ ਮਾਪਿਆਂ ਕੋਲ ਨਹੀਂ ਜਾਣਾ ਚਾਹੁੰਦੀਆਂ ਕਿਉਂਕਿ ਉਨਾਂ੍ਹ ਦੇ ਮਾਪੇ ਫਿਰ ਉਨਾਂ੍ਹ 'ਤੇ ਜ਼ੁਲਮ ਕਰਨਗੇ। ਕਮੇਟੀ ਮੈਂਬਰ ਅਜੀਤ ਸਿੰਘ ਨੇ ਕਿਹਾ ਕਿ ਬੱਚਿਆਂ ਦੀ ਦੇਖ ਰੇਖ ਕਰਨਾ ਉਨਾਂ੍ਹ ਦਾ ਫ਼ਰਜ਼ ਬਣਦਾ ਹੈ ਜੋ ਬੱਚੀਆਂ ਦੀ ਸੰਭਾਲ ਯਕੀਨੀ ਬਣਾਉਣਗੇ।