Beadbi Kand : ਪੱਤਰ ਪ੍ਰੇਰਕ,ਫਤਿਹਗ਼ੜ ਸਾਹਿਬ : ਪਿੰਡ ਤਰਖਾਣ ਮਾਜਰਾ ਤੇ ਜੱਲਾ ਵਿਚ ਪਿਛਲੇ ਦਿਨੀਂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਕਥਿਤ ਦੋਸ਼ੀ ਦੀ ਅੱਜ ਮੁੜ Video Conference ਰਾਹੀਂ ਪੇਸ਼ੀ ਹੋਈ। ਇਸ ਉਪਰੰਤ ਅਦਾਲਤ ਪਾਸੋਂ ਪੁਲਿਸ ਨੂੰ ਪੰਜ ਦਿਨ ਦਾ ਹੋਰ (28 ਅਕਤੂਬਰ ਤਕ) ਪੁਲਿਸ ਰਿਮਾਂਡ ਮਿਲਿਆ ਹੈ। ਉਨ੍ਹਾਂ ਗੁਰਦੁਆਰਾ ਸਹਿਬਾਨ ਦੇ ਗ੍ਰੰਥੀ ਸਿੰਘਾਂ ਵਲੋਂ ਅੱਜ ਐਡਵੋਕੇਟ ਹਰਸ਼ਵਿੰਦਰ ਸਿੰਘ ਚੀਮਾ ਤੇ ਐਡਵੋਕੇਟ ਇੰਦਰਜੀਤ ਸਿੰਘ ਸਾਊ ਅਦਾਲਤ ਵਿਚ ਪੇਸ਼ ਹੋਏ। ਉਨ੍ਹਾਂ ਜੱਜ ਸਾਹਿਬ ਨੂੰ ਅਪੀਲ ਕੀਤੀ ਕਿ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤਕ ਇਕ ਵੀ ਬੰਦਾ ਇਸ ਕੇਸ ਵਿਚ ਹੋਰ ਨਾਮਜ਼ਦ ਨਹੀਂ ਹੋਇਆ। ਉਨ੍ਹਾਂ ਨਾਲ ਹੀ ਅਪੀਲ ਕਰਦਿਆਂ ਕਿਹਾ ਕਿ ਇਸ ਕੇਸ ਨਾਲ ਸਬੰਧਤ ਤਫ਼ਤੀਸ਼ ਕੀਤੀ ਜਾਵੇ ਕਿ ਤਫਤੀਸ਼ ਕਿਵੇਂ ਚੱਲ ਰਹੀ ਹੈ।

ਐਡਵੋਕੇਟ ਸਾਹਿਬਾਨ ਨੇ ਦੱਸਿਆ ਕਿ ਉਨ੍ਹਾਂ ਦੀ ਬੇਨਤੀ ਤੇ ਜੱਜ ਸਹਿਬਾਨ ਵਲੋਂ ਕੇਸ ਡਾਇਰੀ ਪੇਸ਼ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਮਾਮਲੇ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਫ਼ਤਿਹਗੜ੍ਹ ਸਾਹਿਬ ਅਮਨੀਤ ਕੌਂਡਲ ਵਲੋਂ ਬਣਾਈ ਗਈ ਸਪੈਸ਼ਲ ਸਿੱਟ ਦੇ ਮੈਂਬਰ ਐੱਸਪੀਡੀ ਜਗਜੀਤ ਸਿੰਘ ਜੱਲਾ ਨੇ ਦੱਸਿਆ ਕਿ ਪੁਲਿਸ ਵਲੋਂ ਜੱਜ ਸਾਹਿਬ ਨੂੰ ਅਪੀਲ ਕੀਤੀ ਗਈ ਕਿ ਹਾਲੇ ਹੋਰ ਇਸ ਇਸ ਕਥਿਤ ਦੋਸ਼ੀ ਤੋਂ ਜਾਣਕਾਰੀ ਪ੍ਰਾਪਤ ਕਰਨੀ ਹੈ ਅਤੇ ਕੇਸ ਨਾਲ ਸਬੰਧਤ ਫੋਨ ਰਿਕਵਰ ਕਰਨਾ ਬਾਕੀ ਹੈ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦਾ ਆਉਣੀ ਅਜੇ ਬਾਕੀ ਹੈ। ਇਸ ਲਈ ਪੁਲਿਸ ਰਿਮਾਂਡ 'ਚ ਹੋਰ ਵਾਧਾ ਦਿੱਤਾ ਜਾਵੇ ਤੇ ਮਾਨਯੋਗ ਜੱਜ ਸਹਿਬਾਨ ਵੱਲੋਂ ਪੰਜ ਦਿਨਾਂ ਹੋਰ ਪੁਲਸ ਰਿਮਾਂਡ (28 ਅਕਤੂਬਰ) ਮਿਲਿਆ ਹੈ।

Posted By: Seema Anand